ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੀਟੀਬੀ ਖਾਲਸਾ ਕਾਲਜ ਦਸੂਹਾ ’ਚ ਯੁਵਕ ਮੇਲਾ ਸ਼ੁਰੂ

09:23 AM Oct 07, 2024 IST
ਯੁਵਕ ਮੇਲੇ ਦਾ ਉਦਘਾਟਨ ਕਰਦੇ ਹੋਏ ਮੁੱਖ ਮਹਿਮਾਨ ਸੁਰਜੀਤ ਸਿੰਘ ਕੈਂਰੇ।

ਭਗਵਾਨ ਦਾਸ ਸੰਦਲ
ਦਸੂਹਾ, 6 ਅਕਤੂਬਰ
ਇੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਫਾਰ ਵਿਮੈਨ ਦਸੂਹਾ ਵਿੱਚ ਕਰਵਾਏ ਜਾ ਰਹੇ ਪੰਜ ਰੋਜ਼ਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ (ਹੁਸ਼ਿਆਰਪੁਰ ਜ਼ੋਨ-5) ਸ਼ੁਰੂ ਹੋ ਗਿਆ। ਸਮਾਰੋਹ ਦਾ ਉਦਘਾਟਨ ਮੁੱਖ ਮਹਿਮਾਨ ਅਕਾਲੀ ਆਗੂ ਸੁਰਜੀਤ ਸਿੰਘ ਕੈਂਰੇ ਤੇ ਡਾ. ਨਿਰਮਲ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਵਿਭਾਗ ਪੀਏਯੂ ਵੱਲੋਂ ਕੀਤਾ ਗਿਆ। ਡਾਇਰੈਕਟਰ ਯੂਥ ਵੈੱਲਫੇਅਰ ਡਿਪਾਰਟਮੈਂਟ ਪੀਯੂ ਡਾ. ਰੋਹਿਤ ਕੁਮਾਰ ਸ਼ਰਮਾ ਤੇ ਕਨਵੀਨਰ ਡਾ. ਵਰਿੰਦਰ ਕੌਰ ਨੇ ਫੈੱਸਟੀਵਲ ਦੀ ਰੂਪ-ਰੇਖਾ ਬਿਆਨ ਕਰਦਿਆ ਦੱਸਿਆ ਕਿ ਇਸ ਯੁਵਕ ਮੇਲੇ ਵਿੱਚ ਹੁਸ਼ਿਆਰਪੁਰ ਜ਼ੋਨ ਦੇ ਕਰੀਬ 28 ਕਾਲਜ ਹਿੱਸਾ ਲੈਣਗੇ। ਪ੍ਰੋਗਰਾਮ ਦਾ ਆਗਾਜ਼ ਸ਼ਬਦ ਗਾਇਨ ਨਾਲ ਹੋਇਆ। ਇਸ ਮੌਕੇ ਹੈਰੀਟੇਜ ਆਰਟ ਅਤੇ ਕਰਾਫਟ ਅਧੀਨ ਫੁਲਕਾਰੀ, ਬਾਗ਼, ਕਰਾਸ ਸਟਿਚ, ਪੱਖੀ, ਕਰੋਸ਼ੀਆ, ਨੀਟਿੰਗ, ਮਹਿੰਦੀ ਡਿਜਾਈਨਿੰਗ, ਗੁੱਡੀਆਂ-ਪਟੋਲੇ, ਪਰਾਂਦਾ, ਛਿਕੂ, ਟੋਕਰੇ ਬਣਾਉਣਾ, ਇਨੂੰ ਮੇਕਿੰਗ, ਮਿੱਟੀ ਦੇ ਖਿਡਾਉਣੇ ਬਣਾਉਣਾ, ਪੀੜ੍ਹੀ ਬਣਾਉਣਾ, ਰੱਸਾ ਵੱਟਣਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਹੁਸ਼ਿਆਰਪੁਰ ਜ਼ੋਨ ਪੰਜ ਦੇ ਕਾਲਜਾਂ ਦੇ ਕਰੀਬ 722 ਵਿਦਿਆਰਥੀਆਂ ਨੇ ਹਿੱਸਾ ਲਿਆ। ਯੁਵਕ ਮੇਲੇ ਦੇ ਪ੍ਰਬੰਧਕ ਸਕੱਤਰ ਡਾ. ਅਮਰਜੀਤ ਕੌਰ ਕਾਲਕਟ ਨੇ ਸਮੂਹ ਕਾਲਜ ਮੁਖੀਆਂ, ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Advertisement

Advertisement