ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਯੁਵਕ ਮੇਲਾ ਸੰਪੰਨ

10:49 AM Oct 08, 2023 IST
ਐੱਸਆਰ ਕਾਲਜ ਦੇ ਜੇਤੂ ਵਿਦਿਆਰਥੀ ਤੇ ਪ੍ਰਬੰਧਕ।

ਪੱਤਰ ਪ੍ਰੇਰਕ
ਅੰਮ੍ਰਿਤਸਰ, 7 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਰਕਾਰੀ/ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟ ਇੰਸਟੀਚਿਊਟ ਦਾ ਯੁਵਕ ਮੇਲਾ ਅੱਜ ਸਮਾਪਤ ਹੋਇਆ ਜਿਸ ਦੇ ‘ਏ’ ਡਵਿੀਜ਼ਨ ਦਾ ਤਾਜ ਐੱਸ.ਆਰ. ਸਰਕਾਰੀ ਕਾਲਜ ਲੜਕੀਆਂ, ਅੰਮ੍ਰਿਤਸਰ ਦੇ ਸਿਰ ਸੱਜਿਆ ਜਦੋਂਕਿ ਦੂਜਾ ਸਥਾਨ ਪ੍ਰਾਪਤ ਕਰਨ ਵਿਚ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ, ਕਪੂਰਥਲਾ ਕਾਮਯਾਬ ਰਿਹਾ। ਤੀਜਾ ਸਥਾਨ ਸਰਕਾਰੀ ਕਾਲਜ, ਗੁਰਦਾਸਪੁਰ ਨੇ ਪ੍ਰਾਪਤ ਕੀਤਾ। ਵਰਗ ‘ਬੀ’ ਡਵਿੀਜ਼ਨ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਕੋ.ਐਡ. ਕਾਲਜ, ਜਲੰਧਰ ਨੇ ਪਹਿਲਾ, ਬੇਬੇ ਨਾਨਕੀ ਯੂਨੀਵਰਸਿਟੀ ਕਾਲਜ, ਮਿਠੜਾ ਕਪੂਰਥਲਾ ਨੇ ਦੂਜਾ ਅਤੇ ਅਮਰਦੀਪ ਸਿੰਘ ਸ਼ੇਰਗਿੱਲ ਯਾਦਗਾਰੀ ਕਾਲਜ, ਮੁਕੰਦਪੁਰ ਨੇ ਤੀਜਾ ਸਥਾਨ ਹਾਸਲ ਕੀਤਾ। ਐਸੋਸੀਏਟ ਇੰਸਟੀਚਿਊਟ ਵਿਚ ਐੱਸ.ਐੱਸ.ਐੱਸ.ਐੱਸ. ਕਾਲਜ ਆਫ਼ ਆਰਟਸ ਫ਼ਾਰ ਵਿਮੈਨ, ਅੰਮ੍ਰਿਤਸਰ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ਹਾਸਲ ਕੀਤੀ ਜਦੋਂਕਿ ਸ੍ਰੀ ਗੁਰੂ ਤੇਗ਼ ਬਹਾਦਰ ਕਾਲਜ ਫ਼ਾਰ ਵਿਮੈਨ, ਅੰਮ੍ਰਿਤਸਰ ਦੂਜੇ ਸਥਾਨ ’ਤੇ ਰਿਹਾ।

Advertisement

Advertisement