For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ

08:50 AM Jan 10, 2024 IST
ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 9 ਜਨਵਰੀ
ਚੰਡੀਗੜ੍ਹ ਅੰਬਾਲਾ ਮੁੱਖ ਸੜਕ ’ਤੇ ਰੇਲਵੇ ਓਵਰਬ੍ਰਿਜ ਉੱਤੇ ਅੱਜ ਦੁਪਹਿਰ ਸਮੇਂ ਵਾਪਰੇ ਹਾਦਸੇ ਵਿੱਚ 23 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਪਿੰਡ ਨਬੀਪੁਰ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਵਜੋਂ ਹੋਈ ਹੈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣ ਸਾਰ ਪਰਿਵਾਰ ਸਦਮੇ ਵਿੱਚ ਮਨਿੰਦਰ ਡੇਰਾਬੱਸੀ ਦੇ ਪਿੰਡ ਭਾਂਖਰਪੁਰ ਵਿਖੇ ਆਊਟ ਲਾਜ਼ ਟੈਟੂ ਦੇ ਨਾਂਅ ਹੇਠ ਦੁਕਾਨ ਚਲਾਉਂਦਾ ਸੀ। ਉਹ ਮੋਟਰਸਾਈਕਲ ’ਤੇ ਆਪਣੀ ਮਾਂ ਨੂੰ ਬੱਸ ਸਟੈਂਡ ਤੋਂ ਲੈਣ ਜਾ ਰਿਹਾ ਸੀ।
ਇਸ ਦੌਰਾਨ ਰੇਲਵੇ ਓਵਰਬ੍ਰਿਜ ’ਤੇ ਉਸਦਾ ਮੋਟਰਸਾਈਕਲ ਫੁਟਪਾਥ ਨਾਲ ਟਕਰਾ ਗਿਆ। ਰਾਹਗੀਰਾਂ ਨੇ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।

Advertisement

Advertisement
Advertisement
Author Image

sukhwinder singh

View all posts

Advertisement