ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਜੁਲਾਈ
ਥਾਣਾ ਡੇਹਲੋਂ ਦੇ ਇਲਾਕੇ ਸਾਹਨੇਵਾਲ ਰੋਡ ਵਿੱਖੇ ਨਾਮਲੂਮ ਵਾਹਨ ਚਾਲਕ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।
ਇਸ ਸਬੰਧੀ ਪਿੰਡ ਪੱਦੀ ਵਾਸੀ ਚਰਨਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਰਾ ਅਜੀਤ ਪਾਲ ਸਿੰਘ (38) ਜੋ ਇੰਪੈਕਟ ਬਜਾਜ ਕੰਪਨੀ ਨੇੜੇ ਸ਼ੇਰਪੁਰ ਚੌਕ ਵਿਖੇ ਕੰਮ ਕਰਦਾ ਸੀ। ਉਹ ਆਪਣੇ ਮੋਟਰ ਸਾਈਕਲ ਨੰਬਰ ਪੀਬੀ 10 ਐਫਜੇ 1983 ਤੇ ਸਵਾਰ ਹੋ ਕੇ ਕੰਮ ’ਤੇ ਗਿਆ ਸੀ ਤੇ ਵਕਤ ਕਰੀਬ 11 ਵਜੇ ਤੱਕ ਘਰ ਵਾਪਿਸ ਨਹੀਂ ਆਇਆ। ਜਦੋਂ ਉਸ ਦੇ ਮੋਬਾਈਲ ਫੋਨ ਤੇ ਫੋਨ ਕੀਤਾ ਤਾਂ ਉਸ ਦਾ ਫੋਨ ਕਿਸੇ ਹੋਰ ਵਿਅਕਤੀ ਨੇ ਚੁੱਕਿਆ ਤੇ ਦੱਸਿਆ ਕਿ ਇਸ ਦਾ ਨੇੜੇ ਮੇਨ ਸੜਕ ਡੇਹਲੋਂ ਸਾਹਨੇਵਾਲ ਰੋਡ ਭਗਵਾਨਪੁਰਾ ਰੋਡ ਪਾਸ ਐਕਸੀਡੈਂਟ ਹੋ ਗਿਆ ਹੈ। ਜਦੋਂ ਉਹ ਮੌਕੇ ਤੇ ਪੁੱਜੇ ਤਾਂ ਅਜੀਤ ਪਾਲ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ ਹੋਈਆਂ ਸਨ ਤੇ ਉਸ ਦੀ ਮੌਤ ਹੋ ਚੁੱਕੀ ਸੀ। ਥਾਣੇਦਾਰ ਸੁਲੱਖਣ ਸਿੰਘ ਨੇ ਦੱਸਿਆ ਹੈ ਕਿ ਉਸ ਦੀ ਮੌਤ ਕਿਸੇ ਨਾਮਲੂਮ ਵਾਹਨ ਦੀ ਲਪੇਟ ਵਿੱਚ ਆਉਣ ਕਰਕੇ ਹੋਈ ਹੈ।
ਪੁਲੀਸ ਵੱਲੋਂ ਕੇਸ ਦਰਜ ਕਰਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।