For the best experience, open
https://m.punjabitribuneonline.com
on your mobile browser.
Advertisement

ਸੱਪ ਦੇ ਡੱਸਣ ਕਾਰਨ ਨੌਜਵਾਨ ਦੀ ਮੌਤ

06:44 AM Aug 30, 2024 IST
ਸੱਪ ਦੇ ਡੱਸਣ ਕਾਰਨ ਨੌਜਵਾਨ ਦੀ ਮੌਤ
Advertisement

ਪੱਤਰ ਪ੍ਰੇਰਕ
ਸੁਨਾਮ ਊਧਮ ਸਿੰਘ ਵਾਲਾ, 29 ਅਗਸਤ
ਪਿੰਡ ਚੀਮਾ ਦੇ ਨੌਜਵਾਨ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ ਹੈ। ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੀਮਾ ਦਾ ਨੌਜਵਾਨ ਗੁਰਪ੍ਰੀਤ ਸਿੰਘ (31) ਪੁੱਤਰ ਜਰਨੈਲ ਸਿੰਘ ਮੇਲਿਆਂ ਤੇ ਬੱਚਿਆਂ ਦੇ ਖਿਡੌਣੇ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ। ਉਨ੍ਹਾਂ ਦੱਸਿਆ ਕਿ ਉਹ ਹੁਣ ਪਿੰਡ ਸਮੂਰਾਂ ਦੇ ਤਿੰਨ ਰੋਜ਼ਾ ਮੇਲੇ ’ਤੇ ਖਿਡੌਣੇ ਵੇਚਣ ਗਿਆ ਹੋਇਆ ਸੀ। ਇਸੇ ਦੌਰਾਨ ਉਹ ਰਾਤ ਨੂੰ ਮੇਲੇ ’ਚ ਹੀ ਲਗਾਈ ਗਈ ਫੜ੍ਹੀ ਦੇ ਨਾਲ ਮੰਜੇ ’ਤੇ ਸੁੱਤਾ ਪਿਆ ਸੀ ਕਿ ਉਸ ਨੂੰ ਸੱਪ ਨੇ ਡੱਸ ਲਿਆ ਜਿਸ ਨੂੰ ਤੁਰੰਤ ਇਲਾਜ ਲਈ ਕਿਸੇ ਵੈਦ ਕੋਲ ਲਿਜਾਇਆ ਗਿਆ ਪਰ ਕੁਝ ਸਮੇਂ ਬਾਅਦ ਘਰ ਆ ਕੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਉਹ ਆਪਣੇ ਪਿੱਛੇ ਮਾਂ ਸਮੇਤ ਆਪਣੀ ਪਤਨੀ ਅਤੇ ਤਿੰਨ ਨਿੱਕੇ-ਨਿੱਕੇ ਬੱਚੇ ਛੱਡ ਗਿਆ ਹੈ।

Advertisement

Advertisement
Advertisement
Author Image

sanam grng

View all posts

Advertisement