ਕੇਰਲ ਵਿੱਚ ਨਿਪਾਹ ਵਾਇਰਸ ਕਾਰਨ ਨੌਜਵਾਨ ਦੀ ਮੌਤ
07:26 AM Sep 16, 2024 IST
ਮਲੱਪੁਰਮ: ਕੇਰਲ ਦੀ ਸਿਹਤ ਮੰਤਰੀ ਵੀਨਾ ਜੌਰਜ ਨੇ ਅੱਜ ਦੱਸਿਆ ਕਿ ਹਾਲ ਹੀ ਵਿੱਚ ਮੱਲਾਪੁਰਮ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ 24 ਸਾਲਾ ਨੌਜਵਾਨ ਦੀ ਮੌਤ ਨਿਪਾਹ ਵਾਇਰਸ ਕਾਰਨ ਹੋਈ ਸੀ। ਉਨ੍ਹਾਂ ਕਿਹਾ ਕਿ ਖੇਤਰੀ ਮੈਡੀਕਲ ਅਫਸਰ ਵੱਲੋਂ ਮੌਤ ਦੇ ਕਾਰਨਾਂ ਦੀ ਜਾਂਚ ਕੀਤੇ ਜਾਣ ਤੋਂ ਬਾਅਦ ਨਿਪਾਹ ਦੀ ਲਾਗ ਦਾ ਸ਼ੱਕ ਹੋਇਆ ਸੀ। ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, ‘‘ਨਮੂਨਿਆਂ ਨੂੰ ਤੁਰੰਤ ਜਾਂਚ ਲਈ ਭੇਜਿਆ ਗਿਆ ਅਤੇ ਨਤੀਜਿਆਂ ਵਿੱਚ ਲਾਗ ਦੀ ਪੁਸ਼ਟੀ ਹੋਈ ਹੈ।’’ ਬੰਗਲੂਰੂ ਤੋਂ ਆਏ ਮੱਲਾਪੁਰਮ ਨਿਵਾਸੀ ਦੀ 9 ਸਤੰਬਰ ਨੂੰ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੇ ਨਮੂਨੇ ਕੋਜ਼ੀਕੋਡ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਲੈਬ ਵਿੱਚ ਜਾਂਚ ਲਈ ਭੇਜੇ ਗਏ ਸਨ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਨਤੀਜਿਆਂ ਵਿੱਚ ਲਾਗ ਦੀ ਪੁਸ਼ਟੀ ਹੋਣ ’ਤੇ ਸਿਹਤ ਮੰਤਰੀ ਨੇ ਸ਼ਨਿਚਰਵਾਰ ਰਾਤ ਨੂੰ ਹੀ ਇੱਕ ਉੱਚ ਪੱਧਰੀ ਮੀਟਿੰਗ ਕਰਕੇ ਪ੍ਰੋਟੋਕੋਲ ਅਨੁਸਾਰ ਜ਼ਰੂਰੀ ਕਦਮ ਚੁੱਕੇ। -ਪੀਟੀਆਈ
Advertisement
Advertisement