ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
06:58 AM Feb 04, 2025 IST
Advertisement
ਪੱਤਰ ਪ੍ਰੇਰਕ
ਲਹਿਰਾਗਾਗਾ, 3 ਫਰਵਰੀ
ਇੱਥੋਂ ਦੇ ਪਿੰਡ ਲਦਾਲ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਾਜ ਕੁਮਾਰ (24) ਪੁੱਤਰ ਕੈਲਾ ਸਿੰਘ ਵਾਸੀ ਗੁਰਨੇ ਕਲਾਂ ਵਜੋਂ ਹੋਈ ਹੈ। ਉਧਰ ਪੁਲੀਸ ਨੇ ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਦੇ ਬਿਆਨ ’ਤੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਲਾਸ਼ ਪੋਸਟਮਾਰਟਮ ਮਗਰੋਂ ਵਾਰਸਾਂ ਨੂੰ ਸੌਂਪ ਦਿੱਤੀ। ਪੁਲੀਸ ਅਨੁਸਾਰ ਪਿੰਡ ਲਦਾਲ ਵਿਚ ਕਾਕਾ ਸਿੰਘ ਪੁੱਤਰ ਪੂਰਨ ਸਿੰਘ ਦੇ ਇਕ ਘਰ ਵਿੱਚ ਵਿਆਹ ਸਮਾਗਮ ਦੀ ਸਜਾਵਟ ਲਈ ਬਿਜਲੀ ਲਾਈਟਾਂ ਵਾਲੀਆਂ ਲੜੀਆਂ ਲਾਉਣ ਸਮੇਂ ਰਾਜ ਕੁਮਾਰ ਦਾ ਹੱਥ ਛੱਤ ਕੋਲ ਦੀ ਲੰਘਦੀ ਬਿਜਲੀ ਦੀ ਲਾਈਨ ਨਾਲ ਲੱਗ ਗਿਆ। ਇਸ ਦੌਰਾਨ ਰਾਜ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿੱਚ ਲਿਆਂਦਾ ਗਿਆ। ਉਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
Advertisement
Advertisement
Advertisement