For the best experience, open
https://m.punjabitribuneonline.com
on your mobile browser.
Advertisement

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

10:41 AM Oct 08, 2024 IST
ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
Advertisement

ਨਵੀਂ ਦਿੱਲੀ, 7 ਅਕਤੂਬਰ
ਪੂਰਬੀ ਦਿੱਲੀ ਵਿਚ ਰਾਮਲੀਲਾ ਦੌਰਾਨ ਇੱਕ ਐੱਲਈਡੀ ਪੈਨਲ ਦੀ ਮੁਰੰਮਤ ਕਰਦੇ ਸਮੇਂ ਨੌਜਵਾਨ (20) ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਪੁਲੀਸ ਅਨੁਸਾਰ ਸ਼ਾਹਦਰਾ ਵਾਸੀ ਵੀਰੂ ਕੱਲ੍ਹ ਸ਼ਾਮ ਆਨੰਦ ਵਿਹਾਰ ਇਲਾਕੇ ਦੇ ਕੜਕੜਡੂਮਾ ਕੋਰਟ ਕੰਪਲੈਕਸ ਨੇੜੇ ਸੀਬੀਡੀ ਮੈਦਾਨ ’ਚ ਰਾਮਲੀਲਾ ਦੌਰਾਨ ਐੱਲਈਡੀ ਪੈਨਲ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਕਰੰਟ ਲੱਗ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਇੱਕ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਵੀਰੂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਮਲੀਲਾ ਕਮੇਟੀ ਦੇ ਮੈਂਬਰ ਸ਼ਵੇਤ ਗੋਇਲ ਨੇ ਕਿਹਾ ਕਿ ਵੀਰੂ ਉਸ ਦੁਕਾਨ ਵਿੱਚ ਕੰਮ ਕਰਦਾ ਸੀ, ਜਿੱਥੋਂ ਇਹ ਐਲਈਡੀ ਪੈਨਲ ਲਗਵਾਇਆ ਸੀ। ਗੋਇਲ ਨੇ ਕਿਹਾ ਕਿ ਕੰਮ ਕਰਦੇ ਸਮੇਂ ਉਸ ਨੇ ਗਲਤੀ ਨਾਲ ਕਿਸੇ ਹੋਰ ਤਾਰ ਨੂੰ ਛੂਹ ਲਿਆ, ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ। -ਪੀਟੀਆ

Advertisement

Advertisement
Advertisement
Author Image

sukhwinder singh

View all posts

Advertisement