For the best experience, open
https://m.punjabitribuneonline.com
on your mobile browser.
Advertisement

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

09:16 AM Sep 02, 2024 IST
ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
Advertisement

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 1 ਸਤੰਬਰ
ਸਥਾਨਕ ਦਸਹਿਰਾ ਮੈਦਾਨ ਵਿੱਚ ਮਾਤਾ ਦੇ ਜਾਗਰਣ ਮੌਕੇ ਇੱਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮਿ੍ਤਕ ਦੀ ਪਛਾਣ ਕੁਲਦੀਪ ਸਿੰਘ (38) ਵਾਸੀ ਅਮਰਾਲਾ, ਤਹਿਸੀਲ ਖਮਾਣੋਂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਜਾਗਰਣ ਵਿੱਚ ਸਾਊਂਡ ਵਾਲਿਆਂ ਨਾਲ ਇੱਕ ਕਰਮਚਾਰੀ ਕੁਲਦੀਪ ਸਿੰਘ ਆਇਆ ਸੀ ਜੋ ਸਟੇਜ ਪਿੱਛੇ ਕੰਮ ਕਰ ਰਿਹਾ ਸੀ। ਇਸ ਦੌਰਾਨ ਸਜਾਵਟੀ ਲਾਈਟਾਂ ਦਾ ਲੋਹੇ ਵਾਲਾ ਪਿੱਲਰ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆ ਗਿਆ। ਜਦੋਂ ਇਸ ਨੌਜਵਾਨ ਨੇ ਇਸ ਨੂੰ ਹੱਥ ਲਗਾਇਆ ਤਾਂ ਉਸ ਨੂੰ ਕਰੰਟ ਲੱਗ ਗਿਆ। ਕੁਲਦੀਪ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮਾਛੀਵਾੜਾ ਪੁਲੀਸ ਵੱਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਭੇਜ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਗਏ।

Advertisement

ਮੇਲੇ ਵਿੱਚ ਮੱਥਾ ਟੇਕਣ ਆਈ ਔਰਤ ਨੂੰੂ ਲੱਗਿਆ ਕਰੰਟ

Advertisement

ਪਿੰਡ ਕੋਟ ਗੰਗੂ ਰਾਏ ਵਿਚ ਅੱਜ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਈ ਔਰਤ ਗੁਰਮੀਤ ਕੌਰ (55) ਵਾਸੀ ਨੀਲੋਂ ਖੁਰਦ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੇ ਪੁੱਤਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਹ ਅੱਜ ਸਵੇਰੇ ਕੋਟ ਗੰਗੂ ਰਾਏ ਦੇ ਮੇਲੇ ਵਿਚ ਇੱਕ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਆਏ ਸਨ ਅਤੇ ਜਦੋਂ ਉਸ ਦੀ ਮਾਤਾ ਮੱਥਾ ਟੇਕਣ ਤੋਂ ਬਾਅਦ ਕਾਰ ਵਿਚ ਬੈਠਣ ਲੱਗੀ ਤਾਂ ਨੇੜੇ ਹੀ ਖੜੀ ਕੋਲਡ ਡਰਿੰਕ ਵੇਚਣ ਵਾਲੀ ਵੈਨ ਤੋਂ ਉਸ ਨੂੰ ਕਰੰਟ ਲੱਗ ਗਿਆ। ਇਹ ਵੈਨ ਸਟਾਰਟ ਖੜ੍ਹੀ ਸੀ ਅਤੇ ਚਾਰਜਿੰਗ ’ਤੇ ਲੱਗੀ ਹੋਈ ਸੀ।

Advertisement
Author Image

Advertisement