ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
07:45 AM Jun 18, 2024 IST
Advertisement
ਪੱਤਰ ਪ੍ਰੇਰਕ
ਮਮਦੋਟ, 17 ਜੂਨ
ਨਜ਼ਦੀਕੀ ਪਿੰਡ ਭੂਰੇ ਖੁਰਦ ਵਿੱਚ ਬੀਤੀ ਸ਼ਾਮ ਇਕ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲਪਿੰਦਰ ਸਿੰਘ (16) ਪੁੱਤਰ ਨਸੀਬ ਸਿੰਘ ਪਿੰਡ ਭੂਰੇ ਖੁਰਦ ਚਾਰੇ ਵਾਲੇ ਟੋਕੇ ’ਤੇ ਪੱਠੇ ਕੁਤਰਨ ਲੱਗਾ ਤਾਂ ਉਸ ਵਿੱਚ ਅਚਾਨਕ ਕਰੰਟ ਆ ਗਿਆ, ਜਿਸ ਕਾਰਨ ਬਲਪਿੰਦਰ ਸਿੰਘ ਦੀ ਮੌਤ ਹੋ ਗਈ। ਇਥੇ ਦੱਸਣਯੋਗ ਹੈ ਕਿ ਬਲਪਿੰਦਰ ਸਿੰਘ ਨੇ ਕੁਝ ਦਿਨਾਂ ਬਾਅਦ ਆਪਣੀ ਭੈਣ ਨੂੰ ਕੈਨੇਡਾ ਮਿਲਣ ਲਈ ਜਾਣਾ ਸੀ। ਬਲਪਿੰਦਰ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
Advertisement
Advertisement