ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
06:16 AM Aug 11, 2023 IST
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 10 ਅਗਸਤ
ਅੰਬਾਲਾ ਸ਼ਹਿਰ ਦੀ ਸ਼ਿਵਾਲਿਕ ਕਲੋਨੀ ਵਿੱਚ ਛੱਤ ਤੋਂ ਲੰਘ ਰਹੀ 11 ਹਜ਼ਾਰ ਵੋਲਟੇਜ਼ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵੀਪੀ ਸਿੰਘ (32) ਵਜੋਂ ਹੋਈ ਹੈ। ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਵੀਪੀ ਸਿੰਘ ਆਪਣੀ ਛੱਤ ’ਤੇ ਕੰਮ ਕਰ ਰਿਹਾ ਸੀ। ਸ਼ਿਵਾਲਿਕ ਕਲੋਨੀ ਵਾਸੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਛੋਟੇ ਭਰਾ ਵੀਪੀ ਸਿੰਘ ਦੇ ਘਰ ਛੱਤ ’ਤੇ ਟਾਈਲਾਂ ਲਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਉੱਪਰੋਂ ਲੰਘ ਰਹੀਆਂ 11 ਹਜ਼ਾਰ ਵੋਲਟੇਜ਼ ਦੀਆਂ ਤਾਰਾਂ ਦੀ ਜ਼ਦ ਵਿੱਚ ਆਉਣ ਕਾਰਨ ਉਹ ਛੱਤ ਤੋਂ ਥੱਲੇ ਡਿਗ ਪਿਆ। ਵੀਪੀ ਸਿੰਘ ਨੂੰ ਗੰਭੀਰ ਹਾਲਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
Advertisement
Advertisement