ਨਸ਼ੇ ਕਾਰਨ ਨੌਜਵਾਨ ਦੀ ਮੌਤ
07:32 AM Jan 08, 2025 IST
ਹਤਿੰਦਰ ਮਹਿਤਾ
ਜਲੰਧਰ, 7 ਜਨਵਰੀ
ਇੱਥੇ ਪੁੱਤ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਮਾਂ ਦੀ ਮੌਤ ਹੋ ਗਈ। ਇਹ ਘਟਨਾ ਜਲੰਧਰ ਦੇ ਥਾਣਾ-1 ਅਧੀਨ ਪੈਂਦੇ ਸ਼ੀਤਲ ਨਗਰ ਦੀ ਹੈ। ਮ੍ਰਿਤਕ ਦੀ ਪਛਾਣ ਪ੍ਰਵੇਸ਼ ਕੁਮਾਰ ਉਰਫ ਗੱਗੀ ਪੁੱਤਰ ਰਾਮ ਲੁਭਾਇਆ ਅਤੇ ਉਸ ਦੀ ਮਾਤਾ ਸ਼ਾਰਦਾ ਵਾਸੀ ਸ਼ੀਤਲ ਨਗਰ, ਜਲੰਧਰ ਵਜੋਂ ਹੋਈ ਹੈ। ਲੋਕਾਂ ਮੁਤਾਬਕ ਘਟਨਾ ਵੇਲੇ ਗੱਗੀ ਨਸ਼ੇ ’ਚ ਸੀ ਤੇ ਘਰ ਪਰਤਦਿਆਂ ਰਸਤੇ ਵਿਚ ਡਿੱਗ ਗਿਆ ਜਿਸ ਕਾਰਨ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗ ਗਈ। ਇਸ ਦਾ ਜਦੋਂ ਮਾਂ ਸ਼ਾਰਦਾ ਨੂੰ ਪਤਾ ਲੱਗਿਆ ਤਾਂ ਉਹ ਵੀ ਗਮ ਦੇ ਮਾਰੇ ਉਥੇ ਹੀ ਡਿੱਗ ਪਈ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਮਾਂ ਤੇ ਪੁੱਤ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜਾਣਕਾਰੀ ਅਨੁਸਾਰ ਪ੍ਰਵੇਸ਼ ਕੁਮਾਰ ਉਰਫ ਗੱਗੀ ਨਸ਼ੇੜੀ ਸੀ। ਉਹ ਸ਼ਰਾਬ ਪੀ ਕੇ ਆਇਆ ਸੀ ਤੇ ਉਸ ਨੇ ਆਉਂਦਿਆਂ ਹੀ ਟੀਕਾ ਲਗਵਾ ਲਿਆ, ਜਿਸ ਤੋਂ ਬਾਅਦ ਉਹ ਉਥੇ ਹੀ ਡਿੱਗ ਪਿਆ।
Advertisement
Advertisement