ਜਿਮ ਵਿੱਚ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
07:55 AM Jul 21, 2023 IST
ਨਵੀਂ ਦਿੱਲੀ, 20 ਜੁਲਾਈ
ਇੱਥੇ ਰੋਹਿਣੀ ਦੇ ਸੈਕਟਰ-15 ਸਥਿਤ ਇਕ ਜਿਮ ਵਿੱਚ ਟ੍ਰੈਡਮਿਲ ’ਤੇ ਦੌੜਨ ਸਮੇਂ 24 ਸਾਲਾਂ ਦੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਦੱਸਿਆ ਕਿ ਜਿਮ ਮਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੇ ਡਿਪਟੀ ਕਮਿਸ਼ਨਰ (ਰੋਹਿਣੀ) ਗੁਰਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਨੂੰ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਤੋਂ ਰੋਹਿਣੀ ਸੈਕਟਰ-19 ਦੇ ਵਸਨੀਕ ਸਕਸ਼ਮ ਦੀ ਮੌਤ ਹੋਣ ਦੀ ਸੂਚਨਾ ਮਿਲੀ ਸੀ। ਉਸ ਨੇ ਦੱਸਿਆ ਕਿ ਸਕਸ਼ਮ ਨੂੰ ਰੋਹਿਣੀ ਸੈਕਟਰ-15 ਸਥਿਤ ਇੱਕ ਜਿਮ ਤੋਂ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ। ਜਾਂਚ ਵਿੱਚ ਸਾਹਮਣੇ ਆਇਆ ਕਿ ਜਿਮ ਵਿੱਚ ਟ੍ਰੈਡਮਿਲ ਉੱਤੇ ਦੌੜਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਡੀਸੀਪੀ ਨੇ ਦੱਸਿਆ ਕਿ ਮਾਮਲੇ ਵਿੱਚ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement