ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਵਿਮਿੰਗ ਪੂਲ ’ਚ ਡੁੱਬਣ ਕਾਰਨ ਨੌਜਵਾਨ ਦੀ ਮੌਤ

07:45 AM May 04, 2024 IST

ਫਰੀਦਾਬਾਦ (ਪੱਤਰ ਪ੍ਰੇਰਕ): ਤਿਲਪਤ ਦੇ ਸਵਿਮਿੰਗ ਪੂਲ ਵਿੱਚ ਨਹਾਉਣ ਗਏ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਪੂਲ ਦੇ ਆਲੇ-ਦੁਆਲੇ ਕੋਈ ਵੀ ਸੁਰੱਖਿਆ ਕਰਮਚਾਰੀ ਮੌਜੂਦ ਨਹੀਂ ਸੀ। ਪੁਲੀਸ ਨੇ ਸਵਿਮਿੰਗ ਪੂਲ ਦੇ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਹਨੀ ਵਾਸੀ ਸੈਕਟਰ-31 ਸਥਿਤ ਗੁਰਦੁਆਰਾ ਬਾਬਾ ਅਮਰਦਾਸ ਵਜੋਂ ਹੋਈ ਹੈ। ਹਨੀ ਦੇ ਪਿਤਾ ਗੁਰਮੁਖ ਸਿੰਘ ਗੁਰਦੁਆਰੇ ਵਿੱਚ ਸੇਵਾਦਾਰ ਹਨ। ਹਨੀ ਆਪਣੇ ਦੋਸਤਾਂ ਨਾਲ ਤਿਲਪਤ ਸਥਿਤ ਸਵਿਮਿੰਗ ਪੂਲ ’ਚ ਨਹਾਉਣ ਗਿਆ ਸੀ। ਉਥੇ ਸਾਰੇ ਦੋਸਤ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਹਨੀ ਦੇ ਦੋਸਤ ਨੇ ਦੇਖਿਆ ਕਿ ਉਸ ਦੀ ਲਾਸ਼ ਸਵਿਮਿੰਗ ਪੂਲ ਵਿੱਚ ਤੈਰ ਰਹੀ ਸੀ। ਇਸ ਤੋਂ ਬਾਅਦ ਸਾਰੇ ਦੋਸਤ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਨੀ ਨਾਲ ਨਹਾਉਣ ਗਏ ਪ੍ਰਿਯਾਂਸ਼ੂ ਨੇ ਦੱਸਿਆ ਕਿ ਹਨੀ ਨੂੰ ਨਹਾਉਂਦੇ ਸਮੇਂ ਦੌਰਾ ਪੈਣ ਦਾ ਡਰ ਸੀ। ਪੱਲਾ ਥਾਣਾ ਇੰਚਾਰਜ ਸਮੀਰ ਸਿੰਘ ਅਨੁਸਾਰ ਸਵਿਮਿੰਗ ਪੂਲ ਕਿਸੇ ਵੀ ਸੁਰੱਖਿਆ ਮਾਪਦੰਡ ’ਤੇ ਖਰਾ ਨਹੀਂ ਉਤਰਦਾ, ਜਿਸ ਕਰਕੇ ਪੂਲ ਦੇ ਸੰਚਾਲਕ ਖ਼ਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ।

Advertisement

Advertisement
Advertisement