For the best experience, open
https://m.punjabitribuneonline.com
on your mobile browser.
Advertisement

ਯੂਥ ਕਾਂਗਰਸ ਨੇ ਬਿੱਟੂ ਦਾ ਪੁਤਲਾ ਫੂਕਿਆ

06:12 AM Sep 17, 2024 IST
ਯੂਥ ਕਾਂਗਰਸ ਨੇ ਬਿੱਟੂ ਦਾ ਪੁਤਲਾ ਫੂਕਿਆ
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਸਤੰਬਰ
ਭਾਜਪਾ ਆਗੂ ਅਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ਖ਼ਿਲਾਫ਼ ਇੱਥੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਕਾਂਗਰਸੀ ਕਾਰਕੁਨਾਂ ਵੱਲੋਂ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਾਂਗਰਸੀ ਕਾਰਕੁਨਾਂ ਨੇ ਰਵਨੀਤ ਬਿੱਟੂ ਦਾ ਪੁਤਲਾ ਫੂਕਦੇ ਹੋਏ ਨਾਅਰੇਬਾਜ਼ੀ ਕੀਤੀ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕਾਲੂ ਨੇ ਕਿਹਾ ਕਿ ਰਵਨੀਤ ਬਿੱਟੂ ਕਾਂਗਰਸ ਪਾਰਟੀ ਤੋਂ ਮਿਲੇ ਮਾਣ-ਸਨਮਾਨ ਨੂੰ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਗ਼ੱਦਾਰੀ ਕਰਕੇ ਹੀ ਬਿੱਟੂ ਨੂੰ ਭਾਜਪਾ ਨੇ ਮੰਤਰੀ ਬਣਾਇਆ ਹੈ, ਹੁਣ ਬਿੱਟੂ ਭਾਜਪਾ ਤੋਂ ਹੋਰ ਵੀ ਵੱਡੀ ਆਸ ਵਿਚ ਹਨ। ਇਸ ਲਈ ਉਹ ਕਾਂਗਰਸੀ ਆਗੂਆਂ ਵਿਰੁੱਧ ਬੋਲ ਰਹੇ ਹਨ। ਸੰਜੀਵ ਕਾਲੂ ਨੇ ਬਿੱਟੂ ਨੇ ਦਿੱਤੇ ਬਿਆਨ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਅਜਿਹਾ ਬਿਆਨ ਦੇਣਾ ਰਵਨੀਤ ਬਿੱਟੂ ਦੀ ਬਿਮਾਰ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਯੂਥ ਕਾਂਗਰਸ ਦੀ ਸਮੁੱਚੀ ਟੀਮ ਨੇ ਰਵਨੀਤ ਬਿੱਟੂ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਕੌਂਸਲਰ ਸੇਵਕ ਸਿੰਘ ਝਿੱਲ, ਕੌਂਸਲਰ ਅਮਰਪ੍ਰੀਤ ਸਿੰਘ ਬੌਬੀ, ਕੌਂਸਲਰ ਹਰਦੀਪ ਸਿੰਘ ਖਹਿਰਾ, ਕੌਂਸਲਰ ਅਰੁਣ ਤਿਵਾੜੀ, ਮੀਤ ਪ੍ਰਧਾਨ ਭੁਵੇਸ਼ ਤਿਵਾੜੀ, ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਦਿਹਾਤੀ ਮਾਧਵ ਸਿੰਗਲਾ, ਪ੍ਰਧਾਨ ਯੂਥ ਕਾਂਗਰਸ ਹਲਕਾ ਪਟਿਆਲਾ ਸ਼ਹਿਰੀ ਅਭੀਨਵ ਸ਼ਰਮਾ, ਅਨਿਲ ਮਹਿਤਾ, ਗੁਰਮੀਤ ਚੌਹਾਨ ਚੇਅਰਮੈਨ ਬੀਸੀਸੈੱਲ, ਪਰਮਵੀਰ ਸਿੰਘ ਟਿਵਾਣਾ, ਗੁਰਮੀਤ ਸਿੰਘ ਪੰਜਾਬ ਕਨਵੀਨਰ ਜਵਾਹਰ ਬਾਲ ਮੰਚ, ਪਰਵੀਨ ਰਾਵਤ ਚੇਅਰਮੈਨ ਜਵਾਹਰ ਬਾਲ ਮੰਚ ਜ਼ਿਲ੍ਹਾ ਪਟਿਆਲਾ ਤੇ ਤਨੁਜ ਮੋਦੀ ਆਦਿ ਹਾਜ਼ਰ ਸਨ।

Advertisement

Advertisement
Advertisement
Author Image

sanam grng

View all posts

Advertisement