ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਥ ਚੈਂਪੀਅਨਸ਼ਿਪ: ਵੇਟਲਿਫਟਰ ਪ੍ਰੀਤੀਸਮਿਤਾ ਭੋਈ ਵੱਲੋਂ ਵਿਸ਼ਵ ਰਿਕਾਰਡ ਕਾਇਮ

07:11 AM May 24, 2024 IST
featuredImage featuredImage
ਪ੍ਰੀਤੀਸਮਿਤਾ ਭੋਈ ਜਯੋਸ਼ਨਾ ਸਾਬਰ

ਲੀਮਾ (ਪੇਰੂ), 23 ਮਈ
ਭਾਰਤੀ ਵੇਟਲਿਫਟਰ ਪ੍ਰੀਤੀਸਮਿਤਾ ਭੋਈ ਨੇ ਇੱਥੇ ਆਈਡਬਲਿਊਐੱਫ ਵਿਸ਼ਵ ਯੂਥ ਚੈਂਪੀਅਨਸ਼ਿਪ ’ਚ ਮਹਿਲਾਵਾਂ ਦੇ 40 ਕਿਲੋ ਭਾਰ ਵਰਗ ’ਚ ਯੂਥ ਕਲੀਨ ਐਂਡ ਜਰਕ ਵਿਸ਼ਵ ਰਿਕਾਰਡ ਕਾਇਮ ਕਰਦਿਆਂ ਸੋਨ ਤਗ਼ਮਾ ਜਿੱਤਿਆ। ਪੰਦਰਾਂ ਸਾਲਾਂ ਦੀ ਪ੍ਰੀਤੀਸਮਿਤਾ ਨੇ 75 ਕਿਲੋ ਦੇ ਆਪਣੇ ਪਿਛਲੇ ਰਿਕਾਰਡ ’ਚ ਬੁੱਧਵਾਰ ਨੂੰ ਇੱਥੇ ਇੱਕ ਕਿਲੋ ਦਾ ਸੁਧਾਰ ਕੀਤਾ। ਉਸ ਨੇ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਸਨੈਚ ’ਚ ਵੀ 57 ਕਿਲੋ ਨਾਲ ਕੁੱਲ 133 ਭਾਰ ਚੁੱਕਿਆ ਅਤੇ ਸਿਰਫ ਦੋ ਕਿਲੋ ਭਾਰ ਨਾਲ ਕੁੱਲ ਭਾਰ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਈ।
ਭਾਰਤ ਦੀ ਜਯੋਸ਼ਨਾ ਸਾਬਰ ਨੇ ਕੁੱਲ 125 ਭਾਰ (56 ਕਿਲੋ ਤੇ 69 ਕਿਲੋ) ਵਜ਼ਨ ਚੁੱਕ ਕੇ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਮੁਕਾਬਲੇ ’ਚ ਤੁਰਕੀ ਦੀ ਫਾਤਿਮਾ ਕੋਲਕੈਕ ਕੁੱਲ 120 ਭਾਰ (55 ਕਿਲੋ ਤੇ 65 ਕਿਲੋ) ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਣ ’ਚ ਸਫਲ ਰਹੀ ਹੈ।
ਪਹਿਲੇ ਦਿਨ ਭਾਰਤ ਦੀਆਂ ਦੋ ਹੋਰ ਵੇਟਲਿਫਟਰਾਂ ਨੇ ਵੀ ਤਗਮੇ ਜਿੱਤੇ ਜਿਨ੍ਹਾਂ ਵਿਚੋਂ ਪਾਇਲ (47 ਕਿਲੋ ਭਾਰ ਵਰਗ) ਨੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਇਸ ਤੋਂ ਇਲਾਵਾ ਬਾਬੂਲਾਲ ਹੇਮਬਰੋਮ ਤਗ਼ਮਾ ਜਿੱਤਣ ਵਾਲਾ ਚੌਥਾ ਭਾਰਤੀ ਵੇਟਲਿਫਟਰ ਬਣਿਆ। ਉਸ ਨੇ ਪੁਰਸ਼ਾਂ ਦੇ 49 ਕਿਲੋ ਭਾਰ ਵਰਗ ਦੇ ਮੁਕਾਬਲੇ ’ਚ ਕੁੱਲ 193 ਕਿਲੋ ਭਾਰ ਚੁੱਕ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂ ਕੀਤਾ। -ਪੀਟੀਆਈ

Advertisement

Advertisement