ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਸ਼ਿਆਂ ਦੇ ਖਾਤਮੇ ਲਈ ਸਰਗਰਮ ਹੋਣ ਨੌਜਵਾਨ: ਡਿੰਪਾ

09:53 AM Jul 10, 2023 IST
ਮੇਲੇ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੀਅਾਂ ਹੋਈਅਾਂ ਮੁਟਿਆਰਾਂ। -ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 9 ਜੁਲਾਈ
ਕੇਂਦਰ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ ਅਧੀਨ ਚਲਦੀ ਸੰਸਥਾ ਨਹਿਰੂ ਯੁਵਾ ਕੇਂਦਰ ਵਲੋਂ ਅੱਜ ਇਥੇ ‘ਪੰਚ ਪ੍ਰਾਣ’ ਵਿਸ਼ੇ ’ਤੇ ਜ਼ਿਲ੍ਹਾ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ| ਇਸ ਮੇਲੇ ਵਿੱਚ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਯੂਥ ਕਲੱਬਾਂ ਨੌਜਵਾਨ ਲੜਕੇ-ਲਕੜੀਆਂ ਨੇ ਭਾਗ ਲਿਆ| ‘ਭਾਰਤ-2047’ ਨੂੰ ਧਿਆਨ ਵਿੱਚ ਰੱਖ ਕੇ ਕਰਵਾਏ ਇਸ ਮੇਲੇ ਦੌਰਾਨ ਨੌਜਵਾਨਾਂ ਦੇ ਪੇਂਟਿੰਗ, ਕਵਿਤਾ ਲੇਖਣ, ਮੋਬਾਈਲ ਫੋਟੋਗ੍ਰਾਫੀ, ਭਾਸ਼ਣ ਅਤੇ ਸੱਭਿਆਚਾਰਕ ਪ੍ਰੋਗਰਾਮ ਦੇ ਮੁਕਾਬਲੇ ਕਰਵਾਏ ਗਏ| ਤਰਨ ਤਾਰਨ ਦੇ ਮਾਈ ਭਾਗੋ ਕਾਲਜ ਆਫ਼ ਨਰਸਿੰਗ ਵਿੱਚ ਕਰਵਾਏ ਗਏ ਇਸ ਮੇਲੇ ਦੀ ਅਗਵਾਈ ਨਹਿਰੂ ਯੁਵਾ ਕੇਂਦਰ ਦੇ ਜ਼ਿਲ੍ਹਾ ਯੁਵਾ ਅਧਿਕਾਰੀ ਜਸਲੀਨ ਕੌਰ ਨੇ ਕੀਤੀ। ਇਸ ਮੇਲੇ ਵਿੱਚ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਅਤੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ| ਮੁੱਖ ਮਹਿਮਾਨ ਜਸਬੀਰ ਸਿੰਘ ਡਿੰਪਾ ਨੇ ਆਪਣੇ ਸੰਬੋਧਨ ਵਿੱਚ ਨੌਜਵਾਨਾਂ ਨੂੰ ਆਪਣੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਭਰਨ ਦੀ ਪ੍ਰੇਰਣਾ ਦਿੱਤੀ| ਉਨ੍ਹਾਂ ਸਮਾਜ ਵਿੱਚੋਂ ਨਸ਼ਿਆਂ ਸਮੇਤ ਹੋਰਨਾਂ ਬੁਰਾਈਆਂ ਦਾ ਖਾਤਮਾ ਕਰਨ ਲਈ ਵੀ ਸਰਗਰਮ ਹੋਣ ਦੀ ਅਪੀਲ ਕੀਤੀ| ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਨੌਜਵਾਨ ਨੂੰ ਅਗਾਂਹਵਧੂ ਸੋਚ ਅਖਤਿਆਰ ਕਰਨ ’ਤੇ ਜ਼ੋਰ ਦਿੱਤਾ| ਪ੍ਰੋਗਰਾਮ ਵਿੱਚ ਰੁਜ਼ਗਾਰ ਤੇ ਉਦਮ ਵਿਭਾਗ, ਵਿਕਾਸ ਵਿਭਾਗ, ਪ੍ਰੋਗਰਾਮ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ, ਲੀਡ ਬੈਂਕ, ਖੇਤੀਬਾੜੀ ਵਿਭਾਗ, ਵਨ ਸਟਾਪ ਸੈਂਟਰ ਅਤੇ ਰੈੱਡ ਕਰਾਸ ਸੁਸਾਇਟੀ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵੱਲੋਂ ਨੌਜਵਾਨਾਂ ਨੂੰ ਆਪਣੇ ਕੰਮ ਸ਼ੁਰੂ ਕਰਨ ਦੀ ਪ੍ਰੇਰਣਾ ਦੇਣ ਲਈ ਸਟਾਲ ਵੀ ਲਗਾਏ ਗਏ।

Advertisement

Advertisement
Tags :
ਸਰਗਰਮਖਾਤਮੇਡਿੰਪਾਨਸ਼ਿਆਂਨੌਜਵਾਨ
Advertisement