ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ’ਤੇ ਰਾਡ ਨਾਲ ਹਮਲਾ, ਇਲਾਜ ਦੌਰਾਨ ਮੌਤ

11:01 AM Jun 26, 2024 IST

ਨਿੱਜੀ ਪੱਤਰ ਪ੍ਰੇਰਕ
ਖੰਨਾ, 25 ਜੂਨ
ਪਿੰਡ ਇੱਕੋਲਾਹਾ ਵਿੱਚ ਕਬੂਤਰ ਉਡਾਉਣ ਦੇ ਮੁਕਾਬਲੇ ਨੂੰ ਲੈ ਕੇ ਹੋਈ ਲੜਾਈ ਉਦੋਂ ਖੂਨੀ ਜੰਗ ਵਿੱਚ ਬਦਲ ਗਈ ਜਦੋਂ 21 ਸਾਲਾ ਗੁਰਦੀਪ ਸਿੰਘ ਮਾਣਾ ਦੇ ਸਿਰ ਵਿੱਚ ਰਾਡ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਇਕੋਲਾਹਾ ਵਿੱਚ ਕੱਲ੍ਹ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਗਏ ਸਨ, ਜਿਸ ਉਪਰੰਤ ਗੁਰਦੁਆਰਾ ਸੰਗਤਸਰ ਸਾਹਿਬ ਦੇ ਸਾਹਮਣੇ ਚੌਕ ਵਿੱਚ ਕੁਲਦੀਪ ਸਿੰਘ ਵਿੱਕੀ ਦੇਰ ਸ਼ਾਮ ਆਪਣੀ ਕਾਰ ਵਿੱਚ ਆਇਆ, ਉੱਥੇ ਹੀ ਗੁਰਦੀਪ ਸਿੰਘ ਮਾਣਾ ਵੀ ਆ ਗਿਆ ਜਿਸ ਨੇ ਵਿੱਕੀ ਨਾਲ ਕਬੂਤਰ ਮੁਕਾਬਲੇ ਵਿੱਚ ਬੁਲਾਉਣ ’ਤੇ ਗੁੱਸਾ ਜ਼ਾਹਰ ਕੀਤਾ ਅਤੇ ਉਨ੍ਹਾਂ ਵਿਚਕਾਰ ਕਾਫ਼ੀ ਬਹਿਸ ਹੋ ਗਈ। ਇਸ ਉਪਰੰਤ ਦੋਵੇਂ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਦੇਰ ਰਾਤ ਕੁਲਦੀਪ ਸਿੰਘ ਵਿੱਕੀ ਆਪਣੇ ਲੜਕੇ ਦਮਲ ਔਜਲਾ ਨੂੰ ਨਾਲ ਲੈ ਕੇ ਗੁਰਦੀਪ ਸਿੰਘ ਮਾਣਾ ਦੇ ਘਰ ਅੱਗੇ ਰੌਲਾ ਪਾਉਣ ਲੱਗਾ। ਜਦੋਂ ਗੁਰਦੀਪ ਸਿੰਘ ਘਰੋਂ ਬਾਹਰ ਆਇਆ ਤਾਂ ਪਿਓ-ਪੁੱਤ ਨੇ ਉਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਦਮਨ ਨੇ ਹੱਥ ਵਿੱਚ ਫੜੀ ਲੋਹੇ ਦੀ ਰਾਡ ਗੁਰਦੀਪ ਸਿੰਘ ਦੇ ਸਿਰ ’ਤੇ ਮਾਰੀ ਅਤੇ ਦੋਵੇਂ ਫ਼ਰਾਰ ਹੋ ਗਏ। ਹਮਲੇ ਵਿੱਚ ਗੰਭੀਰ ਜਖ਼ਮੀ ਗੁਰਦੀਪ ਨੂੰ ਸਿਵਲ ਹਸਪਤਾਲ ਖੰਨਾ ਤੋਂ ਚੰਡੀਗੜ੍ਹ ਰੈਫ਼ਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਸਦਰ ਪੁਲੀਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕੁਲਦੀਪ ਸਿੰਘ ਵਿੱਕੀ ਅਤੇ ਉਸਦੇ ਲੜਕੇ ਦਮਨ ਔਜਲਾ ਖਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਡੀਐੱਸਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਦੋਵੇਂ ਮੁਲਜ਼ਮ ਫ਼ਰਾਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

Advertisement

Advertisement
Advertisement