ਨੌਜਵਾਨ ਇੱਕ ਕਿੱਲੋ ਅਫੀਮ ਸਣੇ ਕਾਬੂ
07:36 AM Aug 05, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਬਲਾਚੌਰ, 4 ਅਗਸਤ
ਥਾਣਾ ਕਾਠਗੜ੍ਹ ਦੀ ਪੁਲhਸ ਵਲੋਂ ਹਾਈਟੈੱਕ ਨਾਕੇ ਆਸਰੋਂ ਵਿਖੇ ਇੱਕ ਨੌਜਵਾਨ ਨੂੰ ਇੱਕ ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਠਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਪਰਮਿੰਦਰ ਸਿੰਘ ਰਾਏ ਨੇ ਦੱਸਿਆ ਕਿ ਪੁਲhਸ ਪਾਰਟੀ ਨੇ ਹਾਈਟੈੱਕ ਨਾਕੇ ਆਸਰੋਂ ਵਿਖੇ ਬੱਸ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇੱਕ ਨੌਜਵਾਨ ਬੱਸ ਦੇ ਪਿਛਲੇ ਦਰਵਾਜ਼ੇ ਰਾਹੀਂ ਛਾਲ ਮਾਰ ਕੇ ਨਹਿਰ ਦੇ ਨਾਲ ਉੱਗੇ ਸਰਕੜੇ ਵੱਲ ਨੂੰ ਭੱਜ ਪਿਆ। ਉਸ ਨੇ ਆਪਣੇ ਸੱਜੇ ਹੱਥ ਵਿੱਚ ਫੜਿਆ ਕਾਲੇ ਰੰਗ ਦਾ ਲਿਫਾਫਾ ਸਰਕੜੇ ਵੱਲ ਸੁੱਟ ਦਿੱਤਾ, ਪੁਲੀਸ ਪਾਰਟੀ ਨੇ ਨੌਜਵਾਨ ਨੂੰ ਫੜ ਕੇ ਜਦੋਂ ਉਸ ਲਿਫਾਫੇ ਨੂੰ ਚੁੱਕ ਕੇ ਵੇਖਿਆ ਤਾਂ ਉਸ ਵਿੱਚ ਅਫੀਮ ਸੀ, ਜਿਸ ਦਾ ਵਜ਼ਨ ਇੱਕ ਕਿਲੋਗ੍ਰਾਮ ਸੀ। ਉਕਤ ਨੌਜਵਾਨ ਦੀ ਪਛਾਣ ਰਾਜੇਸ਼ ਕੁਮਾਰ ਪੁੱਤਰ ਵਿਦਿਆ ਰਾਮ ਵਾਸੀ ਹਰਹਰਪੁਰ ਥਾਣਾ ਕੁੰਵਰਗਾਓਂ ਜਿਲ੍ਹਾ ਬਦਾਯੂੰ (ਉੱਤਰ ਪ੍ਰਦੇਸ਼) ਵਜੋਂ ਹੋਈ। ਪੁਲੀਸ ਮੁਲਜ਼ਮ ਖਿਲਾਫ ਕੇਸ ਦਰਜ ਕਰਕ ਲਿਆ ਹੈ।
Advertisement
Advertisement
Advertisement