ਨੌਜਵਾਨ 8700 ਕੈਪਸੂਲਾਂ ਸਣੇ ਕਾਬੂ
07:30 AM Jan 28, 2025 IST
Advertisement
ਪੱਤਰ ਪ੍ਰੇਰਕ
ਰਤੀਆ, 27 ਜਨਵਰੀ
ਸ਼ਹਿਰ ਥਾਣਾ ਪੁਲੀਸ ਟੀਮ ਨੇ ਨਵੇਂ ਬੱਸ ਅੱਡੇ ਦੇ ਪਿੱਛੇ ਪਾਲਿਕਾ ਬਾਜ਼ਾਰ ਕੋਲ ਇਕ ਨੌਜਵਾਨ ਨੂੰ ਪ੍ਰੋਗਾਬਲੀਨ ਸਾਲਟ ਦੇ ਕਰੀਬ 8700 ਸਿਗਨੋਰ ਕੈਪਸੂਲਾਂ ਸਣੇ ਕਾਬੂ ਕੀਤਾ ਹੈ। ਪੁਲੀਸ ਨੇ ਮੌਕੇ ’ਤੇ ਹੀ ਜ਼ਿਲ੍ਹਾ ਡਰੱਗ ਅਧਿਕਾਰੀ ਧੀਰਜ ਕੁਮਾਰ ਨੂੰ ਮੌਕੇ ’ਤੇ ਬੁਲਾ ਕੇ ਕਾਰਵਾਈ ਸ਼ੁੁਰੂ ਕਰ ਦਿੱਤੀ ਹੈ। ਕਾਰਜਕਾਰੀ ਥਾਣਾ ਇੰਚਾਰਜ ਅਤੇ ਸਬ ਇੰਸਪੈਕਟਰ ਕੰਵਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਨੌਜਵਾਨ ਨੂੰ ਬਾਜ਼ਾਰ ਕੋਲ ਸੁੰਨਸਾਨ ਥਾਂ ’ਤੇ ਥੈਲਾ ਲੈ ਕੇ ਖੜ੍ਹਾ ਦੇਖਿਆ। ਸ਼ੱਕ ਦੇ ਆਧਾਰ ’ਤੇ ਜਦੋਂ ਥੈਲੇ ਦੀ ਤਲਾਸ਼ੀ ਲਈ ਤਾਂ ਥੈਲੇ ਵਿੱਚੋਂ 8700 ਕੈਪਸੂਲ ਮਿਲੇ। ਮੁਲਜ਼ਮ ਦੀ ਪਛਾਣ ਸੰਨੀ ਕੁਮਾਰ ਵਾਸੀ ਰਤੀਆ ਵਜੋਂ ਹੋਈ। ਭਾਵੇਂ ਇਹ ਕੈਪਸੂਲ ਐੱਨਡੀਪੀਐੱਸ ਐਕਟ ਵਿਚ ਨਹੀਂ ਆਉਂਦੇ ਸੀ ਪਰ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ’ਤੇ ਕਾਫੀ ਪ੍ਰਭਾਵ ਪਾਉਂਦੇ ਹਨ।
Advertisement
Advertisement
Advertisement