For the best experience, open
https://m.punjabitribuneonline.com
on your mobile browser.
Advertisement

ਲੜਕੀ ਦੇ ਕਤਲ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ

07:46 AM Jul 11, 2024 IST
ਲੜਕੀ ਦੇ ਕਤਲ ਦੇ ਦੋਸ਼ ਹੇਠ ਨੌਜਵਾਨ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਯਮੁਨਾਨਗਰ, 10 ਜੁਲਾਈ
ਅਪਰਾਧ ਸ਼ਾਖਾ-2 ਅਤੇ ਥਾਣਾ ਬਿਲਾਸਪੁਰ ਦੀ ਟੀਮ ਨੇ ਸਾਂਝੀ ਕਾਰਵਾਈ ਕਰਦੇ ਹੋਏ ਪਿੰਡ ਭਵਾਨੀਪੁਰ ਦੇ ਖੇਤਾਂ ਵਿੱਚੋਂ ਮਿਲੀ ਲੜਕੀ ਦੇ ਕਤਲ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ।
ਲੜਕੀ ਦਾ ਕਤਲ ਉਸ ਦੇ ਪ੍ਰੇਮੀ ਜਗਮੋਹਨ ਸਿੰਘ ਉਰਫ ਮੋਨੀ ਵਾਸੀ ਪਿੰਡ ਬਾਣਾ ਬਹਾਦਰਪੁਰ ਨੇ ਕੀਤਾ ਸੀ। ਮ੍ਰਿਤਕਾ ਸਪਨਾ ਮੁਲਜ਼ਮ ਦੇ ਪਿੰਡ ਨੇੜੇ ਗੋਲਾਪੁਰ ਦੀ ਰਹਿਣ ਵਾਲੀ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈ। ਥਾਣਾ ਬਿਲਾਸਪੁਰ ਦੇ ਐੱਸਐਚਓ ਸਬ-ਇੰਸਪੈਕਟਰ ਰਾਏ ਸਿੰਘ ਨੇ ਦੱਸਿਆ ਕਿ ਖੇਤ ਦੇ ਮਾਲਕ ਰਾਮਚੰਦਰ ਵਾਸੀ ਭਵਾਨੀਪੁਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਲੜਕੀ ਦੀ ਲਾਸ਼ 21 ਜੂਨ ਨੂੰ ਉਸ ਦੇ ਖੇਤ ਵਿੱਚੋਂ ਮਿਲੀ ਸੀ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਅਤੇ ਲੜਕੀ ਵਿਚਾਲੇ ਕਾਫੀ ਸਮੇਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ ਅਤੇ ਲੜਕੀ ਉਸ ਨਾਲ ਵਿਆਹ ਕਰਨ ’ਤੇ ਅੜੀ ਹੋਈ ਸੀ।
ਇਸ ਨੂੰ ਲੈ ਕੇ ਉਹ ਉਸ ਨੂੰ ਬਲੈਕਮੇਲ ਕਰ ਰਹੀ ਸੀ ਜਦਕਿ ਨੌਜਵਾਨ ਦਾ ਸਾਲ 2016 ਵਿੱਚ ਵਿਆਹ ਹੋਇਆ ਸੀ। ਉਹ ਪਤਨੀ ਨੂੰ ਤਲਾਕ ਦੇਣ ਲਈ ਵੀ ਦਬਾਅ ਪਾ ਰਹੀ ਸੀ। ਇਸ ਕਾਰਨ ਉਹ ਪ੍ਰੇਸ਼ਾਨ ਸੀ।
ਉਸ ਨੇ ਲੜਕੀ ਨੂੰ ਮਿਲਣ ਦੇ ਬਹਾਨੇ ਨਰਾਇਣਗੜ੍ਹ ਬੁਲਾਇਆ। ਮਗਰੋਂ ਜਗਮੋਹਨ ਨੇ ਚੁੰਨੀ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਲਾਸ਼ ਭਵਾਨੀਪੁਰ ਖੇਤ ਵਿੱਚ ਸੁੱਟ ਦਿੱਤੀ ਗਈ। ਮੁਲਜ਼ਮ ਨੇ ਉਸ ਦਾ ਪਰਸ ਵੀ ਸਾੜ ਦਿੱਤਾ ਤਾਂ ਜੋ ਕੋਈ ਪਛਾਣ ਨਾ ਹੋ ਸਕੇ।

Advertisement

Advertisement
Advertisement
Author Image

joginder kumar

View all posts

Advertisement