ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ਸੋਚ: ਭਗਤੀ ਲਹਿਰ ਚਿੰਤਨ ਪਰੰਪਰਾ

07:38 AM Aug 31, 2023 IST

ਭਗਤੀ ਲਹਿਰ, ਧਾਰਮਿਕ ਜਾਗਰਤੀ ਦੀ ਲਹਿਰ

ਮੱਧਕਾਲੀਨ ਯੁੱਗ ਵਿੱਚ ਭਾਰਤ ਵਿੱਚ ਚੱਲੀ ਭਗਤੀ ਲਹਿਰ, ਧਾਰਮਿਕ ਜਾਗਰਤੀ ਦੀ ਲਹਿਰ ਸੀ। ਇਹ ਲਹਿਰ ਮੁੱਢਲੇ ਰੂਪ ਵਿਚ ਦੱਖਣੀ ਭਾਰਤ ਵਿਚ ਪੈਦਾ ਹੋਈ ਅਤੇ ਉਥੋਂ ਉੱਤਰੀ ਭਾਰਤ ਵਿਚ ਪਹੁੰਚ ਕੇ ਆਪਣੇ ਸਿਖਰ ਉਤੇ ਪੁੱਜੀ। ਭਗਤ ਸਾਹਿਬਾਨ ਦੁਆਰਾ ਰਚੀ ਗਈ ਬਾਣੀ ਨੇ ਜਿਥੇ ਕਰਮ-ਕਾਂਡ, ਮੂਰਤੀ ਪੂਜਾ, ਬੁੱਤ ਪੂਜਾ ਆਦਿਕ ਦਾ ਜ਼ੋਰਦਾਰ ਖੰਡਨ ਕਰਦਿਆਂ ਕੇਵਲ ਇੱਕ ਅਕਾਲ ਪੁਰਖ ਦੇ ਸਿਮਰਨ ਦਾ ਉਪਦੇਸ਼ ਦਿੱਤਾ, ਉੱਥੇ ਉਨ੍ਹਾਂ ਨਾਲ ਹੀ ਸਮਾਜਿਕ ਨਾਬਰਾਬਰੀ, ਜਾਤ-ਪਾਤ ਅਤੇ ਨਫ਼ਰਤ ਨੂੰ ਖਤਮ ਕਰ ਕੇ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ। ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਕਬੀਰ ਜੀ, ਭਗਤ ਰਾਮਾਨੰਦ ਜੀ, ਭਗਤ ਸੂਰਦਾਸ ਜੀ, ਭਗਤ ਸੈਣ ਜੀ, ਭਗਤ ਭੀਖਾ ਜੀ, ਭਗਤ ਤਰਲੋਚਨ ਜੀ ਸਣੇ ਵੱਖ-ਵੱਖ ਭਗਤਾਂ ਤੇ ਸੰਤਾਂ ਦਾ ਮਨੁੱਖਤਾ ਨੂੰ ਰੂਹਾਨੀ ਰੰਗ ਵਿੱਚ ਰੰਗਣ ‘ਚ ਅਹਿਮ ਯੋਗਦਾਨ ਰਿਹਾ ਹੈ। ਭਗਤ ਜਨਾਂ ਨੇ ਆਪਣੀ ਸੱਚੀ-ਸੁੱਚੀ ਭਗਤੀ ਭਾਵਨਾ ਨਾਲ ਅਕਾਲ ਪੁਰਖ ਨੂੰ ਹਮੇਸ਼ਾ ਹੀ ਆਪਣੇ ਹਾਜ਼ਰ-ਨਾਜ਼ਰ ਸਮਝਿਆ। ਭਗਤਾਂ ਦੀ ਇਸ ਸਮਝ ਕਾਰਨ ਉਨ੍ਹਾਂ ਦਾ ਆਪਣਾ ਜੀਵਨ ਬਹੁਤ ਉੱਚਾ-ਸੁੱਚਾ ਅਤੇ ਮਾਨਵ-ਹਿਤਕਾਰੀ ਰਿਹਾ ਹੈ। ਆਪਣੇ ਸੱਚੇ-ਸੁੱਚੇ ਅਤੇ ਪਰਉਪਕਾਰੀ ਜੀਵਨ ਕਾਰਨ ਇਹ ਭਗਤ ਜਨ ਲੋਕਾਈ ਦੇ ਵਿਸ਼ੇਸ਼ ਸਤਿਕਾਰ ਦੇ ਪਾਤਰ ਬਣੇ ਰਹੇ ਹਨ।
ਜਗਦੀਪ ਸਿੰਘ ਝਿੰਗੜਾਂ, ਜ਼ਿਲ੍ਹਾ ਮੁਹਾਲੀ।
ਸੰਪਰਕ: 97799-16963

Advertisement


ਭਗਤੀ ਲਹਿਰ ਨੇ ਕੀਤੀ ਨਵੇਂ ਯੁੱਗ ਦੀ ਸ਼ੁਰੂਆਤ

ਭਗਤੀ ਲਹਿਰ ਨੇ ਭਾਰਤ ਵਿਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ| ਭਗਤੀ ਲਹਿਰ ਦੀ ਸ਼ੁਰੂਆਤ ਸੱਤਵੀਂ-ਅੱਠਵੀਂ ਸਦੀ ਵਿਚ ਦੱਖਣੀ ਭਾਰਤ ਵਿਚ ਹੋਈ ਅਤੇ ਫਿਰ ਇਹ ਉੱਤਰੀ ਭਾਰਤ ਵਿਚ ਆਈ। ਇਸ ਤੋਂ ਪਹਿਲਾਂ ਭਾਰਤ ਵਿੱਚ ਧਾਰਮਿਕ ਤੇ ਸਮਾਜਿਕ ਪੱਧਰ ਉਤੇ ਅਨੇਕਾਂ ਹੀ ਕੁਰੀਤੀਆਂ ਆ ਗਈਆਂ ਸਨ| ਲੋਕ ਅਨੇਕਾਂ ਹੀ ਵਹਿਮਾਂ-ਭਰਮਾਂ ਤੇ ਝੂਠੇ ਕਰਮਾਂ ਕਾਂਡਾਂ ਵਿੱਚ ਫਸੇ ਹੋਏ ਸਨ| ਉਨ੍ਹਾਂ ਨੇ ਆਪਣਾ ਜੀਵਨ ਅੰਧ-ਵਿਸ਼ਵਾਸਾਂ ਵਿੱਚ ਹੀ ਗ੍ਰਸਿਤ ਕਰ ਲਿਆ ਸੀ| ਭਗਤੀ ਲਹਿਰ ਨਾਲ ਲੋਕਾਂ ਵਿੱਚ ਧਰਮ ਪ੍ਰਤੀ ਨਵੀ ਜਾਗ੍ਰਤੀ ਆ ਗਈ ਅਤੇ ਉਨ੍ਹਾਂ ਨੂੰ ਧਰਮ ਦਾ ਅਸਲ ਅਰਥ ਸਮਝ ਆ ਗਿਆ| ਭਗਤੀ ਲਹਿਰ ਲਈ ਅਨੇਕਾਂ ਮਹਾਪੁਰਸ਼ਾਂ ਨੇ ਯੋਗਦਾਨ ਦਿੱਤਾ| ਉਨ੍ਹਾਂ ਮਹਾਪੁਰਸ਼ ਵਿੱਚੋ ਇੱਕ ਸਨ ਸਤਿਗੁਰੂ ਕਬੀਰ ਜੀ| ਉਨ੍ਹਾਂ ਦੁਆਰਾ ਰਚਿਤ ਬਾਣੀ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਤੇ ਝੂਠੇ ਕਰਮ-ਕਾਂਡਾਂ ਵਿੱਚੋਂ ਕੱਢਿਆ ਕੇ ਸੱਚ ਅਤੇ ਪ੍ਰਮਾਤਮਾ ਦੀ ਸੱਚੀ ਭਗਤੀ ਦੇ ਰਾਹ ਪਾਇਆ| ਸੰਤ ਕਬੀਰ ਜੀ ਨੇ ਆਪਣੀ ਬਾਣੀ ਰਾਹੀਂ ਜਾਤ-ਪਾਤ ਅਤੇ ਛੂਤ-ਛਾਤ ਵਰਗੀਆਂ ਚਲ ਰਹੀਆਂ ਕੁਰੀਤੀਆਂ ਦਾ ਵੀ ਜ਼ੋਰਦਾਰ ਖੰਡਨ ਕੀਤਾ| ਧਰਮ ਦੇ ਨਾਮ ਤੇ ਲੋਕਾਂ ਨਾਲ ਹੋ ਰਹੇ ਵਿਤਕਰੇ ਦਾ ਵਿਰੋਧ ਕੀਤਾ| ਇਸ ਤਰ੍ਹਾਂ ਭਗਤੀ ਲਹਿਰ ਨੇ ਆਪਣੇ ਆਪ ਵਿਚ ਇਕ ਨਵੇਂ ਭਾਰਤ ਨੂੰ ਜਨਮ ਦਿੱਤਾ।
ਹੈਪੀ ਬਜ਼ਾੜ, ਮੁੱਲਾਂਪੁਰ ਦਾਖਾ, ਜ਼ਿਲ੍ਹਾ ਲੁਧਿਆਣਾ। ਸੰਪਰਕ: 95920-11708
(ਇਹ ਵਿਚਾਰ ਚਰਚਾ ਅਗਲੇ ਅੰਕ ਵਿਚ ਜਾਰੀ ਰਹੇਗੀ)

Advertisement
Advertisement