ਨੌਜਵਾਨ ਸੋਚ : ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
07:28 AM Feb 01, 2024 IST
ਮਨੁੱਖ ਤਰੱਕੀ ਤਾਂ ਕਰ ਰਿਹਾ ਹੈ ਪਰ ਕੁਦਰਤ ਪ੍ਰਤੀ ਆਪਣਾ ਫ਼ਰਜ਼ ਭੁੱਲ ਗਿਆ ਹੈ। ਇਸ ਦਾ ਸਿੱਟਾ ਅੱਜ ਵਾਤਾਵਰਨ ਪ੍ਰਦੂਸ਼ਣ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਮਨੁੱਖ ਨੂੰ ਧਰਤੀ ਉਤੇ ਕੁਦਰਤ ਦਾ ਬਣਾਇਆ ਸਭ ਤੋਂ ਬੁੱਧੀਮਾਨ ਜੀਵ ਮੰਨਿਆ ਜਾਂਦਾ ਹੈ, ਜੋ ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਵਿਗੜਦੇ ਵਾਤਾਵਰਨ ਵਿੱਚ ਹਾਂਪੱਖੀ ਤਬਦੀਲੀ ਲਿਆ ਸਕਦਾ ਹੈ। ਮਨੁੱਖ ਨੂੰ ਆਪਣੀਆ ਵਿਕਾਸਸ਼ੀਲ ਇਛਾਵਾਂ ਦੀ ਪੂਰਤੀ ਲਈ ਕੁਦਰਤੀ ਸਰੋਤਾਂ ਦੀ ਅੰਨ੍ਹੀ ਵਰਤੋਂ ਨਹੀਂ ਕਰਨੀ ਚਾਹੀਦੀ। ਸਾਨੂੰ ਇਹ ਨਿਸਚਿਤ ਕਰਨਾ ਚਾਹੀਦਾ ਹੈ ਕਿ ਨਵੀਂ ਤਕਨਾਲੋਜੀ ਕਦੇ ਵੀ ਸਾਡੇ ਵਾਤਾਵਰਨ ਨੂੰ ਖਰਾਬ ਨਾ ਕਰੇ। ਵਾਤਾਵਰਨ ਦੀ ਸੰਭਾਲ ਲਈ ਅਬਾਦੀ ਨੂੰ ਘਟਾਉਣਾ, ਵੱਧ ਤੋਂ ਵੱਧ ਰੁੱਖ ਲਗਾਉਣਾ, ਰਸਾਇਣਕ ਖਾਦਾ ਦੀ ਥਾਂ ਆਰਗੈਨਿਕ ਖਾਦਾ ਅਤੇ ਦਵਾਈਆਂ ਦੀ ਵਰਤੋਂ, ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣਾ, ਸੂਰਜੀ ਊਰਜਾ ਦੀ ਵਰਤੋਂ ਕਰਨਾ ਆਦਿ ਕਦਮ ਚੁੱਕੇ ਜਾ ਸਕਦੇ ਹਨ।
ਇੰਦਰਜੀਤ ਸਿੰਘ ਬਰਾੜ, ਈਟੀਟੀ ਟੀਚਰ, ਖਾਰਾ, ਫ਼ਰੀਦਕੋਟ। ਸੰਪਰਕ: 81465-00773
ਕਦੇ ਇਕਦਮ ਗਰਮੀ ਹੋ ਜਾਂਦੀ ਹੈ ਤੇ ਫਿਰ ਇਕਦਮ ਬੇਮੌਸਮ ਮੀਂਹ ਪੈਣ ਕਾਰਨ ਠੰਢਕ ਮਹਿਸੂਸ ਹੁੰਦੀ ਹੈ ਤੇ ਫਿਰ ਗਰਮੀ ਹੋ ਜਾਂਦੀ ਹੈ। ਮੌਸਮ ਦੀ ਬੇਵਕਤੀ ਤਬਦੀਲੀ ਦਾ ਕਾਰਨ ਆਲਮੀ ਤਪਸ਼ ਵਿੱਚ ਹੋ ਰਿਹਾ ਵਾਧਾ ਹੈ। ਸੀਐਫਸੀ (ਕਲੋਰੋਫਲੋਰੋਕਾਰਬਨ) ਗੈਸਾਂ, ਮੀਥੇਨ, ਨਾਈਟਰਸ ਐਕਸਾਈਡ ਦੇ ਵਾਧੇ ਨੂੰ ਰੋਕਣਾ ਜ਼ਰੂਰੀ ਹੈ। ਇਸ ਲਈ ਫਰਿੱਜ, ਏਸੀ, ਕੱਪੜੇ ਸੁਕਾਉਣ ਵਾਲੀ ਮਸ਼ੀਨ ਅਤੇ ਹੋਰ ਠੰਢਕ ਵਾਲੀਆਂ ਮਸ਼ੀਨਾਂ ਦੀ ਥਾਂ ਅਜਿਹੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾਵੇ ਜਿਨ੍ਹਾਂ ਵਿੱਚੋਂ ਇਹ ਗੈਸਾਂ ਘੱਟ ਨਿਕਲਣ। ਕੋਲੇ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਦੀ ਥਾਂ ਪੌਣ ਊਰਜਾ, ਸੂਰਜੀ ਊਰਜਾ ਅਤੇ ਪਣ ਬਿਜਲੀ ਵਰਤੀ ਜਾਣੀ ਚਾਹੀਦੀ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾ ਕੇ ਉਸ ਨੂੰ ਖੇਤਾਂ ਦੇ ਵਿੱਚ ਹੀ ਵਾਹ ਦਿੱਤਾ ਜਾਵੇ। ਵਿਆਹਾਂ-ਤਿਉਹਾਰਾਂ ’ਤੇ ਪਟਾਕੇ ਚਲਾਉਣ ’ਤੇ ਮੁਕੰਮਲ ਪਾਬੰਦੀ ਲਾਈ ਜਾਵੇ। ਮੀਟ ਦੀ ਥਾਂ ਫਲ, ਸਬਜ਼ੀਆਂ ਤੇ ਅਨਾਜ ਦੀ ਵਰਤੋਂ ਆਦਿ ਰਾਹੀਂ ਵਾਤਾਵਰਨ ਤੇ ਧਰਤੀ ਬਚਾਇਆ ਜਾ ਸਕਦਾ ਹੈ।
ਕਮਲਜੀਤ ਕੌਰ ਗੁੰਮਟੀ, ਬਰਨਾਲਾ। ਸੰਪਰਕ: 98769-26873 ਮਨੁੱਖ, ਵਾਤਾਵਰਨ ਜਾਂ ਕੁਦਰਤ ਦਾ ਹੀ ਇਕ ਹਿੱਸਾ ਹੈ। ਧਰਮ, ਮਨੁੱਖ ਨੂੰ ਕੁਦਰਤ ਦੀ ਵਡਿਆਈ ਸਮਝਾਉਂਦੇ ਹਨ। ਗੁਰਬਾਣੀ ਉਸ ‘ਅਕਾਲ’ ਨੂੰ ਸਿਮਰਦੀ ਹੈ ਜੋ ਕੁਦਰਤ ਦੇ ਕਣ-ਕਣ ਵਿੱਚ ਵਸਿਆ ਹੈ। ਹਵਾ, ਪਾਣੀ, ਅਕਾਸ਼, ਧਰਤੀ ਸਭ ਪੂਜਣਯੋਗ ਹਨ। ਆਪਣੀ ਲਾਲਚੀ ਬਿਰਤੀ ਕਰਕੇ ਮਨੁੱਖ ਨੇ ਕੁਦਰਤ ਨੂੰ ਲਤਾੜਨਾ ਸ਼ੁਰੂ ਕੀਤਾ ਹੋਇਆ ਹੈ। ਤਰੱਕੀ ਦੇ ਨਾਂਅ ਉੱਤੇ ਉਸ ਨੇ ਵਾਤਾਵਰਨ ਦਾ ਖਾਸਾ ਨੁਕਸਾਨ ਕੀਤਾ ਹੈ ਤੇ ਇਹ ਵਰਤਾਰਾ ਅੱਗੇ ਵੀ ਜਾਰੀ ਹੈ। ਇਹ ਜਾਣਦਿਆਂ ਵੀ ਕਿ ਵਾਤਾਵਰਨ ਦਾ ਖਾਤਮਾ ਮਨੁੱਖ ਦਾ ਹੀ ਖਾਤਮਾ ਹੈ, ਉਹ ਅੱਖਾਂ ਮੀਟੀ ਆਪਣੀ ਧੁਨ ’ਚ ਸਵਾਰ ਤਬਾਹੀ ਮਚਾ ਰਿਹਾ ਹੈ। ਵਾਤਾਵਰਨ ਦੀ ਸੰਭਾਲ ਮਨੁੱਖ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ। ਜੋ ਚੌਗਿਰਦਾ ਸਾਨੂੰ ਜੀਵਨ ਤੇ ਜੀਵਨ ਨਾਲ ਜੁੜੀਆਂ ਹੋਰ ਸਭ ਵਸਤਾਂ ਬਖ਼ਸ਼ਦਾ ਹੈ, ਉਸਦੀ ਸੰਭਾਲ ਲਾਜ਼ਮੀ ਹੈ।
ਤਜਿੰਦਰ ਸਿੰਘ ਢਿੱਲੋਂ, ਪਿੰਡ ਤੇ ਡਾਕ. ਲੋਹਾਰਾ, ਲੁਧਿਆਣਾ। ਸੰਪਰਕ: 81463-66005
ਵਾਤਾਵਰਨ ਸੰਭਾਲ ਲਈ ਚੁੱਕਣਾ ਪਵੇਗਾ ਕਦਮ
Advertisement
ਵਾਤਾਵਰਨ ਨੂੰ ਨੁਕਸਾਨ ਪਹੁੰਚਾਉਣ ਵਿੱਚ ਮਨੁੱਖ ਨੇ ਕੋਈ ਕਸਰ ਨਹੀਂ ਛੱਡੀ। ਅਸੀਂ ਕੁਦਰਤ ਤੋਂ। ਕਥਨੀ ਤੇ ਕਰਨੀ ਵਿੱਚ ਕੋਹਾਂ ਦਾ ਫ਼ਾਸਲਾ ਪਾ ਦਿੱਤਾ। ਅਸੀਂ ਗੁਰੂਆਂ ਦੀ ਬਾਣੀ ਨੂੰ ਵੀ ਨਹੀਂ ਅਪਣਾਇਆ। ਅਸੀਂ ਤਾਂ ਹਵਾ, ਪਾਣੀ, ਧਰਤੀ ਦਾ ਜਿੰਨਾ ਹੋ ਸਕਦਾ ਨੁਕਸਾਨ ਕੀਤਾ। ਜੇ ਅਸੀਂ ਵਾਤਾਵਰਨ ਪ੍ਰਤੀ ਆਪਣਾ ਰਵੱਈਆ ਨਾ ਬਦਲਿਆ ਤਾਂ ਭਾਰੀ ਨੁਕਸਾਨ ਦੇ ਜ਼ਿੰਮੇਵਾਰ ਅਸੀਂ ਆਪ ਹੋਵਾਂਗੇ। ਪਰਾਲੀ ਨੂੰ ਅੱਗ ਲਾਉਣਾ ਇਕ ਵੱਡਾ ਮਸਲਾ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਸ ਦਾ ਕੋਈ ਪੱਕਾ ਹੱਲ ਕਰੇ। 3 ਕੁ ਸਾਲ ਪਹਿਲਾਂ ਰਿਜਨਲ ਸੈਂਟਰ ਬਠਿੰਡਾ ਵਿਖੇ ਅਸੀਂ ਕੁਝ ਵਿਦਿਆਰਥੀਆਂ ਨੇ ਪੰਛੀਆਂ ਲਈ ਪਾਣੀ ਰੱਖਣ ਲਈ ਮਿੱਟੀ ਦੇ ਭਾਂਡਿਆਂ ਦੀ ਮੁੜ ਵਰਤੋਂ ਕੀਤੀ ਤੇ ਦਰੱਖ਼ਤ ਵੀ ਲਗਾਏ। ਕੁਝ ਕੁ ਦਿਨਾਂ ’ਚ ਹੀ ਬਹੁਤ ਸਾਰੇ ਪੰਛੀ ਪਾਣੀ ਪੀਣ ਆਉਣ ਲੱਗੇ। ਇਹ ਦ੍ਰਿਸ਼ ਮਨ ਨੂੰ ਬੜਾ ਸਕੂਨ ਦਿੰਦਾ।
ਗੁਰਵਿੰਦਰ ਕੌਰ, ਪਿੰਡ ਸੋਥਾ, ਸ੍ਰੀ ਮੁਕਤਸਰ ਸਾਹਿਬ। ਸੰਪਰਕ: 75268-90836
ਮਨੁੱਖ ਨੇ ਫ਼ਰਜ਼ ਭੁਲਾਇਆ
ਇੰਦਰਜੀਤ ਸਿੰਘ ਬਰਾੜ, ਈਟੀਟੀ ਟੀਚਰ, ਖਾਰਾ, ਫ਼ਰੀਦਕੋਟ। ਸੰਪਰਕ: 81465-00773
Advertisement
ਆਲਮੀ ਤਪਸ਼ ਘਟਾਉਣੀ ਜ਼ਰੂਰੀ
ਕਮਲਜੀਤ ਕੌਰ ਗੁੰਮਟੀ, ਬਰਨਾਲਾ। ਸੰਪਰਕ: 98769-26873
ਵਾਤਾਵਰਨ ਦਾ ਖ਼ਾਤਮਾ, ਮਨੁੱਖ ਦਾ ਖ਼ਾਤਮਾ
ਤਜਿੰਦਰ ਸਿੰਘ ਢਿੱਲੋਂ, ਪਿੰਡ ਤੇ ਡਾਕ. ਲੋਹਾਰਾ, ਲੁਧਿਆਣਾ। ਸੰਪਰਕ: 81463-66005
Advertisement