ਨੌਜਵਾਨ ਸੋਚ : ਵਾਤਾਵਰਨ ਸੰਭਾਲ ’ਚ ਮਨੁੱਖੀ ਭੂਮਿਕਾ
ਸੁਚੱਜੀ ਯੋਜਨਾਬੰਦੀ ਦੀ ਲੋੜ
ਮਨੁੱਖ ਅਤੇ ਬਾਕੀ ਜੀਵਾਂ ਦੀ ਧਰਤੀ ਉੱਪਰ ਹੋਂਦ ਹੀ ਵਾਤਾਵਰਨ ਸਦਕਾ ਸੰਭਵ ਹੋਈ ਹੈ। ਪਰ ਮਨੁੱਖ ਨੇ ਵਿਕਾਸ ਦੀ ਹੋੜ ਵਿੱਚ ਹਵਾ, ਪਾਣੀ, ਮਿੱਟੀ ਨੂੰ ਵਿਗਾੜ ਕੇ ਰੱਖ ਦਿੱਤਾ ਹੈ ਤੇ ਹੁਣ ਇਸ ਦਾ ਹੱਲ ਵੀ ਮਨੁੱਖ ਨੇ ਹੀ ਕੱਢਣਾ ਹੈ। ਲੋੜ ਹੈ ਉਸਾਰੂ ਅਤੇ ਸੁਚੱਜੀ ਯੋਜਨਾਬੰਦੀ ਦੀ। ਮਨੁੱਖ ਤੇ ਵਾਤਾਵਰਨ ਦੇ ਰਿਸ਼ਤੇ ਨੂੰ ਹਾਂਦਰੂ ਬਣਾਉਣ ਲਈ ਵਾਤਾਵਰਨ ਦੀ ਗੁਣਵੱਤਾ ਨੂੰ ਧਿਆਨ ਚ ਰੱਖ ਕੇ ਵਿਕਾਸ ਕਾਰਜ ਕਰਵਾਏ ਜਾਣ। ਸਰਕਾਰ, ਬੁੱਧੀਜੀਵੀ, ਵਾਤਾਵਰਨ ਪ੍ਰੇਮੀ, ਨੌਜਵਾਨ ਵਰਗ, ਸਮਾਜਿਕ ਜਥੇਬੰਦੀਆਂ ਮਿਲ ਕੇ ਕਦਮ ਪੁੱਟਣ। ਨੁੱਕੜ ਨਾਟਕਾਂ, ਪ੍ਰਦਰਸ਼ਨੀਆਂ, ਸੈਮੀਨਾਰਾਂ ਆਦਿ ਰਾਹੀਂ ਮੁੱਦੇ ਨੂੰ ਪਿੰਡਾਂ ਦੀਆਂ ਸੱਥਾਂ ਤੱਕ ਲਿਜਾਇਆ ਜਾਵੇ ਤਾਂ ਜੋ ਆਮ ਵਰਗ ਨੂੰ ਜਾਗਰੂਕ ਅਤੇ ਪ੍ਰੇਰਿਤ ਕੀਤਾ ਜਾ ਸਕੇ। ਵਾਤਾਵਰਨ ਦਾ ਨੁਕਸਾਨ ਕਰਨ ’ਤੇ ਜੁਰਮਾਨੇ ਲਗਾਏ ਜਾਣ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੁਲਵਿੰਦਰ ਕੌਰ, ਪਿੰਡ ਤਾਮਕੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਸੰਪਰਕ: 78373-45637
ਆਓ ਵਾਤਾਵਰਨ ਨੂੰ ਬਚਾਈਏ
ਦਿਨੋਂ ਦਿਨ ਘੱਟ ਰਹੀ ਓਜ਼ੋਨ ਪਰਤ ਅਤੇ ਵਧ ਰਹੀ ਆਲਮੀ ਤਪਸ਼ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਗਲੋਬਲ ਵਾਰਮਿੰਗ ਦਾ ਕਾਰਨ ਵਾਹਨਾਂ ਵਿੱਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ, ਫੈਕਟਰੀਆਂ ਦੀਆਂ ਚਿਮਨੀਆਂ ਦੁਆਰਾ ਛੱਡਿਆ ਜਾਣ ਵਾਲਾ ਜ਼ਹਿਰੀਲੀ ਧੂੰਆਂ ਅਤੇ ਕਿਸਾਨਾਂ ਵੱਲੋਂ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਪੈਦਾ ਹੋਇਆ ਧੂੰਆਂ ਹੈ। ਜੇ ਅਸੀਂ ਵੇਲੇ ਸਿਰ ਇਨ੍ਹਾਂ ’ਤੇ ਕੰਟਰੋਲ ਨਾ ਕੀਤਾ ਤਾਂ ਆਉਣਾ ਵਾਲੇ ਸਮੇਂ ਵਿੱਚ ਇਹ ਤਬਾਹੀ ਦਾ ਕਾਰਨ ਬਣ ਜਾਣਗੀਆਂ। ਅਸੀਂ ਵਾਤਾਵਰਨ ਦੀ ਰਾਖੀ ਕਰ ਕੇ, ਰੁੱਖ ਲਾ ਕੇ ਇਸ ਸਮੱਸਿਆ ਦਾ ਹੱਲ ਕਰ ਸਕਦੇ ਹਾਂ।
ਲਖਵੀਰ ਕੌਰ, ਬੀਏ ਬੀਐੱਡ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਦਿਉਣ, ਬਠਿੰਡਾ।
ਵਾਤਾਵਰਨ ਦੀ ਰਾਖੀ ਸਰਬੱਤ ਦੇ ਭਲੇ ਦੀ ਗੱਲ
ਅੰਗਰੇਜ਼ ਸਿੰਘ ਵਿੱਕੀ, ਪਿੰਡ ਤੇ ਡਾਕ. ਕੋਟਗੁਰੂ, ਤਹਿਸੀਲ ਤੇ ਜ਼ਿਲ੍ਹਾ ਬਠਿੰਡਾ। ਸੰਪਰਕ: 98888-70822