ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਮਾਂ ਮੰਡੀ ਵਿਖੇ ਨੌਜਵਾਨ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ

02:22 PM Sep 22, 2024 IST
ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਦੀ ਫਾਈਲ ਫੋਟੋ।

ਗੁਰਦੀਪ ਸਿੰਘ ਲਾਲੀ
ਸੰਗਰੂਰ, 22 ਸਤੰਬਰ
ਬੀਤੀ ਰਾਤ ਸੁਨਾਮ ਨੇੜਲੇ ਕਸਬਾ ਚੀਮਾਂ ਮੰਡੀ ਵਿਖੇ ਘਰੇਲੂ ਤਕਰਾਰ ਦੌਰਾਨ ਇੱਕ ਪਿਤਾ ਵਲੋਂ ਆਪਣੇ ਹੀ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲੀਸ ਥਾਣਾ ਚੀਮਾਂ ਵਲੋਂ ਪਿਤਾ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਚੀਮਾਂ ਦੇ ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ 18 ਸਾਲਾ ਨੌਜਵਾਨ ਅਮਨਦੀਪ ਸਿੰਘ ਆਪਣੇ ਪਿਤਾ ਗੋਪਾਲ ਸਿੰਘ ਨੂੰ ਗਲਤ ਕੰਮਾਂ ਤੋਂ ਰੋਕਦਾ ਸੀ ਅਤੇ ਗੋਪਾਲ ਸਿੰਘ ਦੀ ਪਤਨੀ ਵੀ ਆਪਣੇ ਪਤੀ ਨੂੰ ਗਲਤ ਕੰਮਾਂ ਤੋਂ ਵਰਜਦੀ ਸੀ। ਇਸ ਕਾਰਨ ਅਕਸਰ ਹੀ ਪਰਿਵਾਰ ’ਚ ਕਲੇਸ਼ ਰਹਿੰਦਾ ਸੀ। ਬੀਤੀ ਰਾਤ ਕਰੀਬ 11 ਵਜੇ ਜਦੋਂ ਗੋਪਾਲ ਸਿੰਘ ਨਸ਼ੇ ਦੀ ਹਾਲਤ ਵਿਚ ਘਰ ਆਇਆ ਤਾਂ ਘਰ ’ਚ ਤਕਰਾਰ ਹੋਣ ’ਤੇ ਪਿਤਾ ਗੋਪਾਲ ਸਿੰਘ ਨੇ 12 ਬੋਰ ਦੀ ਬੰਦੂਕ ਨਾਲ ਆਪਣੇ 18 ਸਾਲਾ ਨੌਜਵਾਨ ਪੁੱਤਰ ਅਮਨਦੀਪ ਸਿੰਘ ਨੂੰ ਗੋਲੀ ਮਾਰ ਦਿੱਤੀ।
ਅਮਨਦੀਪ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਸੁਨਾਮ ਲਿਜਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐਸਐਚਓ ਮਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਮਾਤਾ ਦੇ ਬਿਆਨਾਂ ’ਤੇ ਗੋਪਾਲ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਚੀਮਾਂ ਵਿਚ ਸੋਗ ਦੀ ਲਹਿਰ ਹੈ।

Advertisement

Advertisement