For the best experience, open
https://m.punjabitribuneonline.com
on your mobile browser.
Advertisement

ਕੈਨੇਡਾ ਪੁਲੀਸ ’ਚ ਭਰਤੀ ਹੋਈ ਪੰਜਾਬਣ ਮੁਟਿਆਰ

07:56 AM Aug 22, 2024 IST
ਕੈਨੇਡਾ ਪੁਲੀਸ ’ਚ ਭਰਤੀ ਹੋਈ ਪੰਜਾਬਣ ਮੁਟਿਆਰ
ਚਰਨਜੀਤ ਕੌਰ ਆਪਣੇ ਸੀਨੀਅਰਾਂ ਨਾਲ।
Advertisement

ਭਗਵਾਨ ਦਾਸ ਗਰਗ
ਨਥਾਣਾ, 21 ਅਗਸਤ
ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਇੱਕ ਪੰਜਾਬਣ ਨੇ ਉਥੇ ਪੁਲੀਸ ’ਚ ਭਰਤੀ ਹੋ ਕੇ ਆਪਣੀ ਸਫਲਤਾ ਦਾ ਝੰਡਾ ਗੱਡਿਆ ਹੈ। ਜ਼ੀਰਕਪੁਰ ਦੇ ਧਰਮਿੰਦਰ ਸਿੰਘ ਅਤੇ ਸੁਰਿੰਦਰ ਕੌਰ ਦੇ ਘਰ ਜਨਮੀ ਚਰਨਜੀਤ ਕੌਰ ਨੇ ਇਸ ਸਫਲਤਾ ਨਾਲ ਪੰਜਾਬ ਦਾ ਨਾਮ ਚਮਕਾਇਆ ਹੈ। ਜਾਣਕਾਰੀ ਅਨੁਸਾਰ ਚਰਨਜੀਤ ਕੌਰ ਬੀਏ ਕਰਨ ਮਗਰੋਂ ਆਇਲਜ਼ ਕਰ ਕੇ ਸਾਲ 2019 ਵਿੱਚ ਮਾਸਟਰ ਡਿਗਰੀ ਕਰਨ ਲਈ ਕੈਨੇਡਾ ਗਈ ਸੀ।
ਇਹ ਮੁਟਿਆਰ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਸੈਸਕਾਟੂਨ ਵਿਚ ਰਹਿ ਰਹੀ ਹੈ। ਪਿਛਲੇ ਸਾਲ 16 ਫਰਵਰੀ ਨੂੰ ਚਰਨਜੀਤ ਕੌਰ ਦਾ ਵਿਆਹ ਨਥਾਣਾ ਦੇ ਪ੍ਰਦੀਪ ਕੁਮਾਰ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨਾਲ ਹੋ ਗਿਆ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਉਹ ਆਪਣੇ ਪਤੀ ਸਮੇਤ ਮੁੜ ਕੈਨੇਡਾ ਪਰਤ ਗਈ। ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਚਰਨਜੀਤ ਕੌਰ ਇਸੇ ਮਹੀਨੇ ਕੈਨੇਡਾ ਪੁਲੀਸ ’ਚ ਭਰਤੀ ਹੋ ਗਈ ਅਤੇ ਉੁਹ 16 ਅਗਸਤ ਤੋਂ ਆਪਣੀ ਡਿਊਟੀ ’ਤੇ ਹਾਜ਼ਰ ਹੈ। ਪੁਲੀਸ ਦੀ ਵਰਦੀ ਉੱਪਰ ਲੱਗੀ ਨੇਮ ਪਲੇਟ ’ਤੇ ਚਰਨਜੀਤ ਕੌਰ ਲਿਖਿਆ ਦੇਖ ਕੇ ਉਹ ਤੇ ਉਸ ਦਾ ਪਰਿਵਾਰ ਬਹੁਤ ਖੁਸ਼ ਹੈ। ਕੈਨੇਡਾ ਪੁਲੀਸ ਵਿੱਚ ਉਸ ਦਾ ਰੈਂਕ ਕੁਰੈਕਸ਼ਨਲ ਪੀਸ ਆਫਿਸਰ (ਇੰਸਪੈਕਟਰ ਰੈਂਕ) ਦੱਸਿਆ ਗਿਆ ਹੈ। ਚਰਨਜੀਤ ਕੌਰ ਦੀ ਸਫਲਤਾ ਤੋਂ ਉਸ ਦੇ ਪੇਕੇ ਅਤੇ ਸਹੁਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ।

Advertisement

Advertisement
Advertisement
Author Image

joginder kumar

View all posts

Advertisement