ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵੰਡੇ ਜਾਣਗੇ ਬੂਟੇ

08:45 AM Jun 01, 2024 IST
ਸੇਵਾ ਟਰੱਸਟ ਯੂਕੇ (ਇੰਡੀਆ) ਦੀ ਟੀਮ ਬੂਟੇ ਸਵੀਪ ਟੀਮ ਦੇ ਸਪੁਰਦ ਕਰਦੀ ਹੋਈ।

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ , 31 ਮਈ
ਲੋਕ ਸਭਾ ਚੋਣਾਂ ਸਬੰਧੀ ਜ਼ਿਲ੍ਹੇ ਦੇ ਵੋਟਰਾਂ ਨੂੰ 100 ਫ਼ੀਸਦੀ ਵੋਟਿੰਗ ਲਈ ਉਤਸ਼ਾਹਿਤ ਕਰਨ ਲਈ ਸਵੀਪ ਟੀਮ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਪ੍ਰੇਰਿਤ ਕਰ ਰਹੀ ਹੈ। ਸੰਵਿਧਾਨਕ ਅਧਿਕਾਰਾਂ ਰਾਹੀਂ ਇੱਕ ਮਜ਼ਬੂਤ ਲੋਕਤੰਤਰ ਦਾ ਨਿਰਮਾਣ ਕਰਨਾ। ਸਵੀਪ ਨੋਡਲ ਅਫ਼ਸਰ (ਕਾਲਜ) ਮੁਹੰਮਦ ਇਰਫ਼ਾਨ ਫਾਰੂਕੀ ਨੇ ਦੱਸਿਆ ਕਿ ਸੇਵਾ ਟਰੱਸਟ ਯੂ.ਕੇ (ਇੰਡੀਆ) ਦੇ ਜ਼ੋਨ ਮੁਖੀ ਡਾ. ਵਰਿੰਦਰ ਜੈਨ , ਅਨਿਲ ਗੁਪਤਾ, ਸ੍ਰੀ ਅਜੈ ਗਰਗ , ਸੌਰਭ ਸ਼ਰਮਾ , ਅਵਤਾਰ ਸਿੰਘ , ਕਪਿਲ ਸਿੰਗਲਾ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਸੀਨੀਅਰ ਕੋਆਰਡੀਨੇਟਰ ਅਤੇ ਵਾਤਾਵਰਨ ਪ੍ਰੇਮੀ ਅਸ਼ੋਕ ਸਿੰਗਲਾ (ਐਮ.ਡੀ. ਵਿਸ਼ਵ ਸ਼ਕਤੀ ਪਾਈਪ) ਦੇ ਸਹਿਯੋਗ ਨਾਲ 500 ਛਾਂਦਾਰ ਪੌਦੇ ਪ੍ਰਸ਼ਾਸਨ ਨੂੰ ਸੌਂਪੇ ਗਏ, ਜਿਸ ਵਿੱਚ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਪੌਦਾ ਦਿੱਤਾ ਜਾਵੇਗਾ ਅਤੇ ਵੋਟਿੰਗ ਰਾਹੀਂ ਚੰਗੇ ਉਮੀਦਵਾਰਾਂ ਦੀ ਚੋਣ ਕਰਨ ਅਤੇ ਰੁੱਖ ਲਗਾ ਕੇ ਧਰਤੀ ਨੂੰ ਸਾਫ਼-ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਹਾਇਕ ਨੋਡਲ ਅਫ਼ਸਰ ਮੁਹੰਮਦ ਬਸ਼ੀਰ ਨੇ ਨੌਜਵਾਨਾਂ ਨੂੰ ਪਹਿਲੀ ਜੂਨ ਨੂੰ ਲੋਕ ਸਭਾ ਚੋਣਾਂ ਦੀਆਂ ਵੋਟਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ।

Advertisement

Advertisement
Advertisement