For the best experience, open
https://m.punjabitribuneonline.com
on your mobile browser.
Advertisement

ਇੱਕ ਹੱਥ ਨਾ ਹੋਣ ਦੇ ਬਾਵਜੂਦ ਮੰਡਾਲਾ ਛੰਨਾ ਵਿੱਚ ਸੇਵਾ ’ਚ ਜੁਟੇ ਨੌਜਵਾਨ

08:43 AM Jul 15, 2023 IST
ਇੱਕ ਹੱਥ ਨਾ ਹੋਣ ਦੇ ਬਾਵਜੂਦ ਮੰਡਾਲਾ ਛੰਨਾ ਵਿੱਚ ਸੇਵਾ ’ਚ ਜੁਟੇ ਨੌਜਵਾਨ
ਸੇਵਾ ’ਚ ਜੁਟਿਆ ਮਨਜੀਤ ਸਿੰਘ।
Advertisement

ਪਾਲ ਸਿੰਘ ਨੌਲੀ
ਜਲੰਧਰ, 14 ਜੁਲਾਈ
ਹੜ੍ਹ ਵਾਲੀ ਥਾਂ ’ਤੇ ਤਿੰਨ ਵਿਅਕਤੀ ਅਜਿਹੇ ਵੀ ਹਨ ਜਿਹੜੇ ਬੰਨ੍ਹ ਬੰਨ੍ਹਣ ਵਿੱਚ ਆਪਣਾ ਯੋਗਦਾਨ ਪਾ ਕੇ ਦੂਜਿਆਂ ਲਈ ਪ੍ਰੇਰਨਾਦਾਇਕ ਬਣੇ ਹੋਏ ਹਨ। ਇਨ੍ਹਾਂ ਵਿਅਕਤੀਆਂ ਦੇ ਇੱਕ-ਇੱਕ ਹੱਥ ਕੱਟਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਉਹ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਿਛਲੇ ਚਾਰ ਦਨਿਾਂ ਤੋਂ ਮੰਡਾਲਾ ਛੰਨਾ ’ਚ ਡਟੇ ਹੋਏ ਹਨ।
ਮਜ਼ਬੂਤ ਜਜ਼ਬੇ ਵਾਲੇ ਇਹ ਤਿੰਨੋਂ ਵਿਅਕਤੀ ਵੱਖੋਂ ਵੱਖ ਥਾਵਾਂ ਤੋਂ ਸਤਲੁਜ ਦਰਿਆ ’ਤੇ ਧੁੱਸੀ ਬੰਨ੍ਹ (ਮਿੱਟੀ ਦੇ ਬੰਨ੍ਹ) ਵਿੱਚ ਪਾੜ ਨੂੰ ਪੂਰਨ ਲਈ ਆਏ ਹੋਏ ਹਨ। ਉਹ ਦਨਿ ਭਰ ਕੰਮ ਵਿੱਚ ਡਟੇ ਰਹਿੰਦੇ ਹਨ। ਸ੍ਰੀ ਮੁਕਤਸਰ ਸਾਹਬਿ ਦੇ ਪਿੰਡ ਮਿੱਡਾ ਦੇ ਵਸਨੀਕ ਮਨਜੀਤ ਸਿੰਘ 150 ਕਿਲੋਮੀਟਰ ਦੂਰ ਤੋਂ ਆਪਣੇ 25 ਦੇ ਕਰੀਬ ਸਾਥੀਆਂ ਨਾਲ ਬੰਨ੍ਹ ਬੰਨਣ ਦੇ ਕੰਮ ਵਿੱਚ ਡਟਿਆ ਹੋਇਆ ਹੈ। ਮਨਜੀਤ ਸਿੰਘ ਦਾ ਖੱਬੀ ਬਾਂਹ ਕੋਹਣੀ ਤੱਕ ਕਟੀ ਹੋਈ ਹੈ। ਉਹ ਦੱਸਦਾ ਹੈ ਕਿ ਉਹ ਚਾਲੀ ਵਰ੍ਹਿਆਂ ਦਾ ਹੈ। ਉਸ ਨੂੰ 2019 ਵਿੱਚ ਬਿਜਲੀ ਦਾ ਕਰੰਟ ਲੱਗ ਗਿਆ ਸੀ। ਇਸੇ ਕਰਕੇ ਉਸ ਨੂੰ ਆਪਣਾ ਖੱਬਾ ਹੱਥ ਗੁਆਉਣਾ ਪੈ ਗਿਆ ਸੀ। ਉਸ ਨੇ ਦੱਸਿਆ ਕਿ ਉਹ ਫ਼ੌਜ ਵਿੱਚ ਕੰਮ ਕਰ ਰਿਹਾ ਸੀ ਅਤੇ 2018 ਵਿੱਚ ਸੇਵਾਮੁਕਤ ਹੋਇਆ ਸੀ। ਸਾਲ 2019 ਵਿੱਚ ਉਸ ਨੂੰ ਕਰੰਟ ਲੱਗ ਗਿਆ ਸੀ। ਹੁਣ ਉਹ ਬੰਨ੍ਹ ਬੰਨਣ ਲਈ ਆਇਆ ਹੋਇਆ ਹੈ। ਇਸੇ ਤਰ੍ਹਾਂ ਮਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਦੇ ਪਿੰਡ ਮਿੱਡਾ ਵਿੱਚ ਮੀਂਹ ਪੈਣ ਨਾਲ ਹੜ੍ਹ ਵਰਗੀ ਸਥਿਤੀ ਬਣ ਗਈ ਸੀ। ਉਦੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਲਾਕੇ ਦੀ ਬਹੁਤ ਮੱਦਦ ਕੀਤੀ ਸੀ। ਇਸੇ ਤਰ੍ਹਾਂ ਬਲਵਿੰਦਰ ਸਿੰਘ ਬਿੱਟੂ ਨਾਂ ਦੇ ਵਿਅਕਤੀ ਦਾ ਵੀ ਖੱਬਾ ਹੱਥ ਨਹੀਂ ਹੈ। ਉਹ ਵੀ ਮੰਡਾਲਾ ਛੰਨਾ ਵਿੱਚ ਆ ਕੇ ਮਿੱਟੀ ਦੇ ਬੋਰੇ ਚੁੱਕਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ। ਇੱਥੇ ਉਹ ਚਾਹ-ਪਾਣੀ ਅਤੇ ਲੰਗਰ ਪ੍ਰਸ਼ਾਦੇ ਦਾ ਉਚੇਚਾ ਪ੍ਰਬੰਧ ਕਰਦਾ ਹੈ।

Advertisement

Advertisement
Advertisement
Tags :
Author Image

sukhwinder singh

View all posts

Advertisement