For the best experience, open
https://m.punjabitribuneonline.com
on your mobile browser.
Advertisement

ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਹਲਾਕ

10:29 AM Jul 21, 2024 IST
ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਹਲਾਕ
ਹਾਦਸੇ ਵਿੱਚ ਨੁਕਸਾਨੀ ਕਾਰ ਅਤੇ (ਇਨਸੈੱਟ) ਮੋਹਿਤ ਵਰਮਾ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 20 ਜੁਲਾਈ
ਇੱਥੇ ਟਰੱਕ ਯੂਨੀਅਨ ਚੌਰਾਹੇ ’ਤੇ ਲੰਘੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਨੌਜਵਾਨ ਮੋਹਿਤ ਵਰਮਾ (37) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਏਕਤਾ ਨਗਰ ਵਾਸੀ ਮੋਹਿਤ ਵਰਮਾ ਲੰਘੀ ਰਾਤ 12 ਕੁ ਵਜੇ ਟਰੱਕ ਯੂਨੀਅਨ ਚੌਰਾਹੇ ਦੇ ਇੱਕ ਪਾਸੇ ਆਪਣੇ ਬੁਲੇਟ ਮੋਟਰਸਾਈਕਲ (ਪੀਬੀ 13 ਬੀਕੇ 1166) ’ਤੇ ਬੈਠਾ ਸੀ ਤਾਂ ਧੂਰੀ ਵਾਲੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕੌਡਾ ਗੱਡੀ ਕਾਰ (ਪੀਬੀ 41 ਸੀ 0786) ਉਸ ਵਿੱਚ ਆ ਵੱਜੀ਼। ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਮੋਟਰਸਾਈਕਲ ਅਤੇ ਮੋਹਿਤ ਵਰਮਾ ਨੂੰ ਦੂਰ ਤੱਕ ਘੜੀਸ ਕੇ ਲੈ ਗਈ ਅਤੇ ਚੌਰਾਹੇ ’ਚ ਲੱਗ‌ੀਆਂ ਆਵਾਜਾਈ ਬੱਤੀਆਂ ਦਾ ਖੰਭਾ ਵੀ ਡਿੱਗ ਪਿਆ। ਹਾਦਸੇ ਵਾਲੀ ਜਗ੍ਹਾ ਤੋਂ ਥੋੜ੍ਹੀ ਦੂਰ ਰਹਿੰਦੇ ਮ੍ਰਿਤਕ ਮੋਹਿਤ ਵਰਮਾ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਜੀਆਂ ਨੇ ਪਤਾ ਲੱਗਦਿਆਂ ਹੀ ਮੋਹਿਤ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੁੱਢਲੀ ਸਹਾਇਤਾ ਦੇਣ ਉਪਰੰਤ ਉਸ ਨੂੰ ਇਲਾਜ ਲਈ ਰੈਫ਼ਰ ਕਰ ਦਿੱਤਾ। ਜਦ ਉਸ ਦੇ ਰਿਸ਼ਤੇਦਾਰ ਮੋਹਿਤ ਵਰਮਾ ਨੂੰ ਲੁਧਿਆਣਾ ਲਿਜਾ ਰਹੇ ਸਨ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ। ਮੋਹਿਤ ਦੇ ਪਰਿਵਾਰ ਵਿੱਚ ਉਸ ਦੀ ਪਤਨੀ ਅਤੇ ਦੋ ਪੁੱਤਰ ਹਨ। ਥਾਣਾ ਸ਼ਹਿਰੀ-1 ਦੀ ਪੁਲੀਸ ਨੇ ਮੋਹਿਤ ਵਰਮਾ ਦੇ ਮਾਮਾ ਸੂਰਜ ਪ੍ਰਕਾਸ਼ ਦੇ ਬਿਆਨ ’ਤੇ ਕੁਨਾਲ ਵਰਮਾ ਵਾਸੀ ਨਾਭਾ ਰੋਡ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Advertisement
Advertisement
Author Image

sukhwinder singh

View all posts

Advertisement