ਸੜਕ ਹਾਦਸੇ ਵਿੱਚ ਨੌਜਵਾਨ ਹਲਾਕ
09:08 AM Apr 05, 2024 IST
ਚੰਡੀਗੜ੍ਹ (ਟਨਸ): ਇੱਥੋਂ ਦੇ ਕਾਂਸਲ ਤੋਂ ਖੁੱਡਾ ਅਲੀਸ਼ੇਰ ਵਾਲੀ ਸੜਕ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਵੱਜਣ ਕਰਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਵਿਪਨ (17) ਵਾਸੀ ਨਵਾਂਗਾਉ ਵਜੋਂ ਹੋਈ ਹੈ। ਵਿਪਨ ਦੇ ਚਾਚਾ ਸ਼ਿਵ ਲਾਲ ਵਾਸੀ ਜਨਤਾ ਕਲੋਨੀ ਨਵਾਂਗਾਉ ਦੀ ਸ਼ਿਕਾਇਤ ’ਤੇ ਥਾਣਾ ਸੈਕਟਰ-11 ਦੀ ਪੁਲੀਸ ਨੇ ਮੋਟਰਸਾਈਕਲ ਚਾਲਕ ਰਾਜ ਕੁਮਾਰ ਵਾਸੀ ਗੋਰਖਪੁਰ, ਉੱਤਰ ਪ੍ਰਦੇਸ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement
Related News
Advertisement