ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੀਲ ਬਣਾਉਣ ਦੇ ਚੱਕਰ ਵਿਚ ਨੌਜਵਾਨ ਨਹਿਰ ’ਚ ਡੁੱਬਿਆ

04:26 PM Jun 02, 2025 IST
featuredImage featuredImage

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 2 ਜੂਨ
ਦਸਵੀਂ ਜਮਾਤ ਦੇ 18 ਸਾਲਾ ਵਿਦਿਆਰਥੀ ਅਕੀਲ ਨੇ ਨਹਿਰ ਵਿਚ ਛਾਲ ਮਾਰਦੇ ਸਮੇਂ ਦੀ ਰੀਲ ਬਣਾਉਣ ਦੇ ਚੱਕਰ ਵਿਚ ਆਪਣੀ ਜਾਨ ਗਵਾ ਲਈ। ਅਕੀਲ ਦੇ ਦੋਸਤ ਉਸ ਦੀ ਨਹਿਰ ਵਿਚ ਛਾਲ ਮਾਰਦੇ ਦੀ ਰੀਲ ਬਣਾ ਰਹੇ ਸਨ।
ਨਹਿਰ ਵਿਚ ਛਾਲ ਮਾਰਨ ਤੋਂ ਬਾਅਦ ਜਦੋਂ ਅਕੀਲ ਕੁਝ ਦੇਰ ਬਾਹਰ ਨਾ ਨਿਕਲਿਆ ਤਾਂ ਉਸ ਦੇ ਦੋਸਤ ਡਰ ਗਏ ਅਤੇ ਅਕੀਲ ਦੇ ਪਰਿਵਾਰ ਨੂੰ ਸੂਚਿਤ ਕੀਤਾ। ਇਸ ਗੱਲ ਦਾ ਖ਼ੁਲਾਸਾ ਨਹਿਰ ’ਤੇ ਨਾਲ ਨਹਾਉਣ ਗਏ ਅਕੀਲ ਦੇ ਵੱਡੇ ਭਰਾ ਅਤੇ ਦੋਸਤਾਂ ਨੇ ਕੀਤਾ ਹੈ।
ਨਨਿਓਲਾ ਪੁਲੀਸ ਚੌਕੀ ਦੇ ਇੰਚਾਰਜ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਕੀਲ ਅੰਬਾਲਾ ਕੈਂਟ ਦਾ ਰਹਿਣ ਵਾਲਾ ਸੀ। ਬੀਤੇ ਦਨ ਐਤਵਾਰ ਨੂੰ ਉਹ ਦੁਪਹਿਰੇ ਆਪਣੇ ਦੋਸਤਾਂ ਨਾਲ ਮਲੌਰ ਹੈੱਡ ’ਤੇ ਐਸਵਾਈਐਲ ਵਿਚ ਨਹਾਉਣ ਆਇਆ ਰੀਲ ਬਣਾਉਣ ਦੇ ਚੱਕਰ ਵਿਚ ਡੁੱਬ ਗਿਆ।
ਹਰਜਿੰਦਰ ਸਿੰਘ ਨੇ ਦੱਸਿਆ ਕਿ ਅਕੀਲ ਦੀ ਲਾਸ਼ ਨਹਿਰ ਵਿਚੋਂ ਕੱਢਣ ਲਈ ਉਨ੍ਹਾਂ ਨੇ ਗੋਤਾਖੋਰਾਂ ਦੇ ਨਾਲ ਹੀ ਡਿਜ਼ਾਸਟਰ ਰੋਕੂ ਟੀਮ ਵੀ ਬੁਲਾਈ ਸੀ ਅਤੇ ਬੀਤੀ ਰਾਤ 8 ਵਜੇ ਦੇ ਕਰੀਬ ਅਕੀਲ ਦੀ ਲਾਸ਼ ਨਹਿਰ ਵਿਚੋਂ ਬਾਹਰ ਕੱਢੀ ਗਈ। ਉਸ ਸਮੇਂ ਮ੍ਰਿਤਕ ਦੇ ਪਰਿਵਾਰ ਵਾਲੇ ਵੀ ਮੌਜੂਦ ਸਨ।
ਨਨਿਓਲਾ ਪੁਲੀਸ ਨੇ ਮ੍ਰਿਤਕ ਦੇ ਮਾਪਿਆਂ ਦੇ ਬਿਆਨਾਂ ’ਤੇ ਇਤਫਾਕੀਆ ਮੌਤ ਦਾ ਮਾਮਲਾ ਦਰਜ ਕਰ ਕੇ ਲਾਸ਼ ਪੋਸਟ ਮਾਰਟਮ ਤੋਂ ਬਾਅਦ ਅੱਜ ਮਾਪਿਆਂ ਨੂੰ ਸੌਂਪ ਦਿੱਤੀ ਹੈ।

Advertisement

Advertisement