ਨੌਜਵਾਨ ਦੀ ਡਾਂਗਾਂ ਨਾਲ ਕੁੱਟ ਕੁੱਟ ਕੇ ਹੱਤਿਆ, ਪੰਜ ਜ਼ਖ਼ਮੀ
05:22 PM Jul 27, 2020 IST
Advertisement
ਸੰਤ ਕਬੀਰ ਨਗਰ(ਉੱਤਰ ਪ੍ਰਦੇਸ਼), 27 ਜੁਲਾਈ
Advertisement
ਸੰਤ ਕਬੀਰ ਨਗਰ ਵਿੱਚ ਮਹੂਲੀ ਥਾਣੇ ਅਧੀਨ ਆਉਂਦੇ ਚੋਲਖਾਰੀ ਪਿੰਡ ਵਿੱਚ ਕੁਝ ਵਿਅਕਤੀ ਆਂ ਨੇ ਡਾਂਗਾ ਨਾਲ ਹਮਲਾ ਕਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਇਸ ਹਮਲੇ ਵਿੱਚ ਮਿ੍ਤਕ ਨੌਜਵਾਨ ਦੀ ਮਾਂ ਸਣੇ ਪੰਜ ਵਿਅਕਤੀ ਵੀ ਜ਼ਖ਼ਮੀ ਹੋਏ ਹਨ। ਐਸਐਸਪੀ ਸੰਜੈ ਕੁਮਾਰ ਨੇ ਦੱਸਿਆ ਕਿ ਗ੍ਰਾਮ ਪ੍ਰਧਾਨ ਓਮ ਪ੍ਰਕਾਸ਼ ਦੇ ਪੁੱਤਰ ਬੰਟੀ ਦੇ ਇਕ ਕੁੜੀ ਨਾਲ ਪਿਆਰ ਸਬੰਧ ਸਨ ਅਤੇ ਇਸ ਤੋਂ ਖਫ਼ਾ ਹੋ ਕੇ ਲੜਕੀ ਵਾਲਿਆਂ ਨੇ ਬੰਟੀ ਦੇ ਘਰ ਜਾ ਕੇ ਡਾਂਗਾਂ ਨਾਲ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਬੰਟੀ ਦੀ ਮਾਂ ਸਮੇਤ ਪੰਜ ਹੋਰ ਲੋਕ ਜ਼ਖ਼ਮੀ ਹੋਏ ਹਨ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement