For the best experience, open
https://m.punjabitribuneonline.com
on your mobile browser.
Advertisement

ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

07:30 PM Jun 29, 2023 IST
ਨੌਜਵਾਨ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Advertisement

ਪੱਤਰ ਪ੍ਰੇਰਕ

Advertisement

ਪਠਾਨਕੋਟ, 27 ਜੂਨ

ਖਾਨਪੁਰ ਵਿਖੇ ਇੱਕ ਨੌਜਵਾਨ ਉਪਰ 2 ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਮਾਰੂ ਹਮਲਾ ਕਰਕੇ ਜ਼ਖਮੀ ਕਰਨ ਦੇ ਜੁਰਮ ਵਿੱਚ ਸ਼ਾਹਪੁਰਕੰਡੀ ਪੁਲੀਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਉਪਰ ਇਰਾਦਾ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਜ਼ਖਮੀ ਖਾਨਪੁਰ ਵਾਸੀ ਵਿਕਾਸ ਦੇਵ ਨੇ ਪੁਲੀਸ ਕੋਲ ਆਪਣੇ ਬਿਆਨ ਦਰਜ ਕਰਵਾਏ ਕਿ ਉਹ ਬੀਤੀ ਰਾਤ ਆਪਣੇ ਘਰ ਕੋਲ ਦੋਸਤ ਨਾਲ ਖੜ੍ਹਾ ਸੀ ਤਾਂ ਉਸ ਸਮੇਂ 2 ਨੌਜਵਾਨ ਮੁਨੀਸ਼ ਕੁਮਾਰ ਤੇ ਮਨਪ੍ਰੀਤ ਸਿੰਘ ਵਾਸੀ ਖਾਨਪੁਰ ਆਪਣੇ ਮੋਟਰਸਾਈਕਲ ‘ਤੇ ਆਏ ਅਤੇ ਉਸ ਝਗੜਾ ਕਰਨ ਲੱਗੇ। ਉਹ ਉਸ ਉਪਰ ਪੁਲੀਸ ਨੂੰ ਮੁਖਬਰੀ ਕਰਨ ਦਾ ਦੋਸ਼ ਲਗਾਉਣ ਲੱਗੇ। ਦੇਖਦੇ ਹੀ ਦੇਖਦੇ ਮੁਨੀਸ਼ ਕਮਾਰ ਨੇ ਕਿਰਚ ਕੱਢ ਕੇ ਉਸ ‘ਤੇ ਵਾਰ ਕਰ ਦਿੱਤਾ। ਉਸ ਨਾਲ ਖੜ੍ਹੇ ਉਸ ਦੇ ਦੋਸਤ ਸਤਨਾਮ ਚੱਡਾ ਨੂੰ ਵੀ ਧੱਕੇ ਮਾਰ ਕੇ ਡੇਗ ਦਿੱਤਾ। ਉਸ ਵੱਲੋਂ ਰੌਲਾ ਪਾਉਣ ਤੇ ਦੋਹੇਂ ਹਮਲਾਵਰ ਆਪਣੇ ਹਥਿਆਰਾਂ ਸਮੇਤ ਫਰਾਰ ਹੋ ਗਏ। ਥਾਣਾ ਮੁਖੀ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਅਨੁਸਾਰ ਦੋਹਾਂ ਮੁਲਜ਼ਮਾਂ ਖਿਲਾਫ ਆਈਪੀਸੀ ਦੀ ਧਾਰਾ 324, 323, 307 ਅਤੇ 34 ਤਹਿਤ ਮਾਮਲਾ ਦਰਜ ਗ੍ਰਿਫਤਾਰ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।

Advertisement
Tags :
Advertisement
Advertisement
×