ਆਰੀਆ ਕੰਨਿਆ ਕਾਲਜ ਵਿੱਚ ਯੋਗ ਸਬੰਧੀ ਸਮਾਗਮ
07:28 AM Jan 28, 2025 IST
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 27 ਜਨਵਰੀ
ਹਰਿਆਣਾ ਯੋਗ ਕਮਿਸ਼ਨ ਵੱਲੋਂ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਤੇ 12 ਜਨਵਰੀ ਤੋਂ ਇਕ ਫਰਵਰੀ ਤੱਕ ਹੋਣ ਵਾਲੇ ਹਰ ਘਰ ਹਰ ਪਰਿਵਾਰ ਸੂਰੀਆ ਨਮਸਕਾਰ ਅਭਿਆਨ ਦੇ ਤਹਿਤ ਆਰੀਆ ਕੰਨਿਆ ਕਾਲਜ ਵਿਚ ਸਪਤਾਹਿਕ ਸੂਰੀਆ ਨਮਸਕਾਰ ਸਬੰਧੀ ਸਮਾਗਮ ਕਰਵਾਇਆ ਜਾ ਰਿਹਾ ਹੈ। ਅੱਜ ਪਹਿਲੇ ਦਿਨ ਕਾਲਜ ਦੇ ਸਿਹਤ ਤੇ ਸਰੀਰਕ ਸਿਖਿਆ ਵਿਭਾਗ ਵੱਲੋਂ ਵਿਦਿਆਰਥਣਾਂ ਨੂੰ ਸਿਹਤ ਪ੍ਰਤੀ 12 ਆਸਣਾਂ ਵਿੱਚ ਸੂਰੀਆ ਨਮਸਕਾਰ ਕਰਾਇਆ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਣ ਨੇ ਤੰਦਰੁਸਤ ਸਰੀਰ ਲਈ ਮਨ ਤੇ ਤਨ ਦੇ ਨਾਲ ਤਣਾਅ ਮੁਕਤ ਜੀਵਨ ਜੀਉਣ ਲਈ ਯੋਗ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਯੋਗ ਹੀ ਜੀਵਨ ਦਾ ਆਧਾਰ ਹੈ ਤੇ ਇਸ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਚਾਹੀਦਾ ਹੈ। ਡਾ. ਸੋਨੀਆ ਮਲਿਕ ਨੇ ਕਿਹਾ ਕਿ ਸੂਰੀਆ ਨਮਸਕਾਰ ਇਕ ਸੰਪੂਰਨ ਕਸਰਤ ਹੈ ਤੇ ਇਸ ਦਾ ਨਿਯਮਤ ਅਭਿਆਸ ਕਰਨਾ ਚਾਹੀਦਾ ਹੈ।
Advertisement
Advertisement
Advertisement