For the best experience, open
https://m.punjabitribuneonline.com
on your mobile browser.
Advertisement

ਯੋਗ ਦਿਵਸ ਵੱਖ-ਵੱਖ ਥਾਵਾਂ ’ਤੇ ਉਤਸ਼ਾਹ ਨਾਲ ਮਨਾਇਆ

07:09 AM Jun 22, 2024 IST
ਯੋਗ ਦਿਵਸ ਵੱਖ ਵੱਖ ਥਾਵਾਂ ’ਤੇ ਉਤਸ਼ਾਹ ਨਾਲ ਮਨਾਇਆ
ਮਜੀਠਾ ਵਿੱਚ ਯੋਗ ਕਰਦੇ ਹੋਏ ਅਧਿਕਾਰੀ ਤੇ ਆਮ ਲੋਕ।
Advertisement

ਪੱਤਰ ਪ੍ਰੇਰਕ
ਫਗਵਾੜਾ, 21 ਜੂਨ
ਅੰਤਰ ਰਾਸ਼ਟਰੀ ਯੋਗਾ ਦਿਵਸ ਅੱਜ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਮਨਾਇਆ ਗਿਆ। ਸਰਬ ਨੌਜਵਾਨ ਵੈਲਫੇਅਰ ਸੁਸਾਇਟੀ, ਸਰਬ ਨੌਜਵਾਨ ਸਭਾ ਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਵਿਸ਼ਵ ਯੋਗਾ ਦਿਵਸ ਸਵਿਤਾ ਪਰਾਸ਼ਰ, ਅਰਚਨਾ ਬਤਰਾ ਤੇ ਜਨਕ ਪਲਾਹੀ ਦੀ ਅਗਵਾਈ ਹੇਠ ਆਰੀਆ ਆਈਐੱਮਟੀ ਕਾਲਜ ਪਲਾਹੀ ਰੋਡ ਫਗਵਾੜਾ ਵਿਖੇ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਯੋਗ ਇੱਕ ਸਾਧਨਾ ਹੈ, ਜਿਹੜੀ ਅਭਿਆਸ ਨਾਲ ਸੰਪੂਰਨ ਹੁੰਦੀ ਹੈ ਤੇ ਯੋਗ ਦਾ ਸਰੀਰ ਤੇ ਮਨ ’ਤੇ ਉਦੋਂ ਹੀ ਕਾਰਗਰ ਅਸਰ ਹੁੰਦਾ ਹੈ, ਜੇਕਰ ਇਸ ਨੂੰ ਨਿਯਮਿਤ ਤੇ ਤਨਦੇਹੀ ਤੇ ਵਿਸ਼ਵਾਸ ਨਾਲ ਕੀਤਾ ਜਾਵੇ। ਸਵਿਤਾ ਪ੍ਰਾਸ਼ਰ ਨੇ ਯੋਗ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਅਕਤੀ, ਸਮਾਜ ਤੇ ਦੇਸ਼ ਲਈ ਯੋਗ ਦਾ ਬੜਾ ਮਹੱਤਵ ਹੈ, ਕਿਉਂਕਿ ਹਰੇਕ ਵਿਅਕਤੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਦੀ ਇੱਛਾ ਰੱਖਦਾ ਹੈ। ਇਸੇ ਤਰ੍ਹਾਂ ਭਾਰਤੀ ਸਵਾਅਭਿਆਨ ਟਰੱਸਟ, ਪਤੰਜਲੀ ਯੋਗਸਮਿਤੀ ਦੁਆਰਾ ਆਰੀਆ ਹਾਈ ਸਕੂਲ ਵਿਖੇ ਵੀ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ 8 ਪੰਜਾਬ ਬਟਾਲੀਅਨ ਐਨ.ਸੀ.ਸੀ. ਵਲੋਂ ਲਵਲੀ ਯੂਨੀਵਰਸਿਟੀ ਵਿਚ ਯੋਗ ਸੈਸ਼ਨ ਕਰਵਾਇਆ ਗਿਆ।
ਸ਼ਾਹਕੋਟ (ਪੱਤਰ ਪ੍ਰੇਰਕ): ਸਥਾਨਕ ਕਸਬੇ ਵਿਚ ਕਈ ਸੰਸਥਾਵਾਂ ਅਤੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਨਵਯੁੱਗ ਊਰਜਾ ਗਰੁੱਪ ਸ਼ਾਹਕੋਟ, ਨਿਰੋਗ ਯੋਗ ਸੰਸਥਾ ਸ਼ਾਹਕੋਟ ਅਤੇ ਮਹਿਲਾ ਸ਼ਕਤੀ ਸੰਸਥਾ ਸ਼ਾਹਕੋਟ ਵੱਲੋਂ ਮਨਾਏ ਗਏ ਅੰਤਰਰਾਸ਼ਟਰੀ ਯੋਗ ਦਿਵਸ ਦੌਰਾਨ ਯੋਗ ਅਚਾਰੀਆ ਆਨੰਦ (ਨਾੜੀ ਵੈਦ) ਪੂੰਨਾਂ, ਗਊ ਸੇਵਾ ਸੰਯੋਜਕ ਯੋਗ ਅਚਾਰੀਆ ਚੰਦਰ ਕਾਂਤ, ਜਗਦੀਸ਼ ਗੋਇਲ, ਮਹੇਸ਼ ਮਾਥੁਰ ਅਤੇ ਬਖਸ਼ੀਸ਼ ਸਿੰਘ ਮਠਾੜੂ ਨੇ ਸਾਧਕਾਂ ਨੂੰ ਯੋਗ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਜੀਵਨ ਵਿਚ ਤੰਦਰੁਸਤ ਰਹਿਣ ਲਈ ਹਰੇਕ ਮਨੁੱਖ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ। ਸਰਕਾਰੀ ਐਮੀਨੈਸ ਸੀਨੀਅਰ ਸੈਕੰਡਰੀ ਸਕੂਲ ਬਾਜਵਾ ਕਲਾਂ, ਸਰਦਾਰ ਦਰਬਾਰਾ ਸਿੰਘ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ, ਸ.ਸ.ਸ.ਸ ਨਿਹਾਲੂਵਾਲ ਅਤੇ ਲੋਹੀਆਂ ਖਾਸ ਵਿਚ ਵੀ ਯੋਗ ਦਿਵਸ ਮਨਾਇਆ ਗਿਆ।
ਮਜੀਠਾ (ਲਖਨਪਾਲ ਸਿੰਘ): ਮਜੀਠਾ ਵਿਖੇ ਤਹਿਸੀਲਦਾਰ ਵਿਸ਼ਾਲ ਵਰਮਾ ਦੀ ਅਗਵਾਈ ਵਿੱਚ ਹੇਠ ਯੋਗ ਦਿਵਸ ਮਨਾਇਆ ਗਿਆ, ਜਿਥੇ ਨਾਇਬ ਤਹਿਸੀਲਦਾਰ ਤਰਲੋਚਨ ਸਿੰਘ, ਬੀ ਡੀ ਪੀ ਓ ਦਿਲਬਾਗ ਸਿੰਘ, ਪਿ੍ੰਸੀਪਲ ਜੋਗਾ ਸਿੰਘ ਅਠਵਾਲ ਤੇ ਹੋਰ ਅਧਿਕਾਰੀਆਂ ਵਲੋ ਮਜੀਠਾ ਨਿਵਾਸੀਆਂ ਨਾਲ ਗੁਰੂ ਨਾਨਕ ਮਾਡਲ ਸਕੂਲ ਮਜੀਠਾ ’ਚ ਯੋਗ ਆਸਣ ਕੀਤੇ ਗਏ ਜਿਸ ਵਿਚ ਸ਼ਹਿਰ ਵਾਸੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।

Advertisement

ਅਟਾਰੀ ਬਾਰਡਰ ’ਤੇ ਯੋਗ ਕਰਵਾਇਆ

ਅਟਾਰੀ (ਪੱਤਰ ਪ੍ਰੇਰਕ): ਅੰਤਰਰਾਸ਼ਟਰੀ ਅਟਾਰੀ ਸਰਹੱਦ ’ਤੇ ਅੱਜ ਸੀਮਾ ਸੁਰੱਖਿਆ ਬਲ ਵੱਲੋਂ ਅੰਤਰਰਾਸ਼ਟਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੋਗ ਗੁਰੂ ਅਮਨ ਪਰਾਸ਼ਰ ਅਤੇ ਹੈੱਡ ਕਾਂਸਟੇਬਲ ਰਾਜਿੰਦਰ ਕੌਰ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਯੋਗ ਅਭਿਆਸ ਕਰਵਾਇਆ ਤੇ ਇਸ ਦੇ ਮਨੁੱਖੀ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਗਰੂਕ ਕੀਤਾ। ਇਸ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਬ੍ਰਿਗੇਡੀਅਰ ਪਵਨ ਬਜਾਜ ਸਮੇਤ ਕਮਾਂਡਰ ਐਚ ਐਸ ਜੋਸ਼ੀ ਅਤੇ ਕਮਾਂਡਰ ਰਾਜਿੰਦਰ ਟੋਪੋ ਸਮੇਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਵੀ ਭਾਗ ਲਿਆ। ਇਸ ਮੌਕੇ ਬ੍ਰਿਗੇਡੀਅਰ ਨੇ ਕਿਹਾ ਕਿ ਸੀਮਾ ਸੁਰੱਖਿਆ ਬਲ ਵੱਲੋਂ ਦੇਸ਼ ਦੇ ਹਰੇਕ ਹੈੱਡ ਕੁਆਰਟਰ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹਾ ਸਮਾਂ ਕੱਢ ਕੇ ਯੋਗ ਜ਼ਰੂਰ ਕਰੋ, ਜੇ ਸਾਡੀ ਸਿਹਤ ਤੰਦਰੁਸਤ ਹੈ ਤਾਂ ਦੇਸ਼ ਤੰਦਰੁਸਤ ਹੈ। ਇਸ ਤੋਂ ਇਲਾਵਾ ਅਟਾਰੀ ਸਮਾਧਾਂ ਵਿਖੇ ਵੀ ਯੋਗਾ ਅਭਿਆਸ ਕਰਵਾਇਆ ਗਿਆ।

ਬੀਐੱਸਐੱਫ਼ ਸਿਖਲਾਈ ਕੇਂਦਰ ਖੜਕਾਂ ਵਿੱਚ ਯੋਗ ਦਿਵਸ ਕਰਵਾਇਆ

ਹੁਸ਼ਿਆਰਪੁਰ (ਪੱਤਰ ਪ੍ਰੇਰਕ): ਬੀਐਸਐਫ਼ ਦੇ ਸਹਾਇਕ ਸਿਖਲਾਈ ਕੇਂਦਰ ਖੜਕਾਂ ਵਿਖੇ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਕਮਾਂਡੈਂਟ (ਟ੍ਰੇਨਿੰਗ) ਰਤਨੇਸ਼ ਕੁਮਾਰ ਸਮੇਤ ਸਾਰੇ ਅਧਿਕਾਰੀਆਂ, ਕਰਮਚਾਰੀਆਂ ਅਤੇ ਜਵਾਨਾਂ ਨੇ ਪਰਿਵਾਰ ਸਮੇਤ ਯੋਗ ਅਭਿਆਸ ਕੀਤਾ। ਇਸ ਮੌਕੇ ਡਿਵਾਈਨ ਸੋਲ ਯੋਗਾ ਦੀ ਟੀਮ ਨੇ ਯੋਗ ਅਭਿਆਸ ਕਰਵਾਇਆ। ਕਮਾਂਡੈਂਟ ਨੇ ਅਪੀਲ ਕੀਤੀ ਕਿ ਉਹ ਨਿਯਮਤ ਰੂਪ ’ਚ ਯੋਗਾ ਕਰਨ ਕਿਉਂਕਿ ਅਜਿਹਾ ਕਰਨ ਨਾਲ ਸਰੀਰਕ ਤੇ ਮਾਨਸਿਕ ਬਿਮਾਰੀਆਂ ਦੂਰ ਰਹਿੰਦੀਆਂ ਹਨ ਅਤੇ ਜੀਵਨਸ਼ੈਲੀ ਕਾਰਨ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

Advertisement
Author Image

sukhwinder singh

View all posts

Advertisement
Advertisement
×