ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੇਸ਼ ਤੇ ਦੁਨੀਆ ਭਰ ’ਚ ਉਤਸ਼ਾਹ ਨਾਲ ਮਨਾਇਆ ਗਿਆ ਯੋਗ ਦਿਵਸ

06:51 AM Jun 22, 2024 IST
ਰਾਸ਼ਟਰਪਤੀ ਦਰੋਪਦੀ ਮੁਰਮੂ ਦਿੱਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀਨਗਰ ’ਚ ਯੋਗ ਕਰਦੇ ਹੋਏ। -ਫੋਟੋਆਂ: ਪੀਟੀਆਈ/ਏਐੱਨਆਈ

ਨਵੀਂ ਦਿੱਲੀ, 21 ਜੂਨ
ਕੌਮਾਂਤਰੀ ਯੋਗ ਦਿਵਸ ਮੌਕੇ ਅੱਜ ਦੇਸ਼ ਅਤੇ ਵਿਦੇਸ਼ ’ਚ ਲੱਖਾਂ ਲੋਕਾਂ ਨੇ ਵੱਖ ਵੱਖ ਆਸਣ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ’ਚ ਯੋਗ ਦਿਵਸ ਮਨਾਇਆ। ਮੁੱਖ ਸਮਾਗਮ ਸ੍ਰੀਨਗਰ ’ਚ ਸ਼ੇਰ-ਏ-ਕਸ਼ਮੀਰ ਕੌਮਾਂਤਰੀ ਕਨਵੈਨਸ਼ਨ ਸੈਂਟਰ (ਐੱਸਕੇਆਈਸੀਸੀ) ’ਤੇ ਹੋਇਆ ਜਿਥੇ ਪ੍ਰਧਾਨ ਮੰਤਰੀ ਨੇ ਵੱਖ ਵੱਖ ਆਸਣ ਕਰਕੇ ਲੋਕਾਂ ਨੂੰ ਸਿਹਤਮੰਦ ਅਤੇ ਤਣਾਅ ਰਹਿਤ ਜ਼ਿੰਦਗੀ ਜਿਉਣ ਦਾ ਸੁਨੇਹਾ ਦਿੱਤਾ। ਸਮੁੰਦਰ ’ਚ ਆਈਐੱਨਐੱਸ ਵਿਕਰਮਾਦਿੱਤਿਆ ’ਤੇ ਵੀ ਯੋਗ ਸੈਸ਼ਨ ਹੋਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਯੋਗ ਨੂੰ ਆਲਮੀ ਭਲਾਈ ਦੇ ਇਕ ਤਾਕਤਵਰ ਵਰਤਾਰੇ ਵਜੋਂ ਦੇਖਦੀ ਹੈ ਕਿਉਂਕਿ ਇਹ ਲੋਕਾਂ ਨੂੰ ਅਤੀਤ ਦਾ ਬੋਝ ਚੁੱਕੇ ਬਿਨਾਂ ਮੌਜੂਦਾ ਸਮੇਂ ’ਚ ਜਿਉਣ ’ਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਗਿਆਨ ਹੀ ਨਹੀਂ ਸਗੋਂ ਵਿਗਿਆਨ ਵੀ ਹੈ। ‘ਜਦੋਂ ਲੋਕ ਯੋਗ ਬਾਰੇ ਗੱਲ ਕਰਦੇ ਹਨ ਤਾਂ ਜ਼ਿਆਦਾਤਰ ਸੋਚਦੇ ਹਨ ਕਿ ਇਹ ਅਧਿਆਤਮਕ ਸਫ਼ਰ ਹੈ, ਅੱਲ੍ਹਾ, ਈਸ਼ਵਰ ਜਾਂ ਰੱਬ ਨੂੰ ਹਾਸਲ ਕਰਨ ਦਾ ਪ੍ਰੋਗਰਾਮ ਹੈ ਪਰ ਅਧਿਆਤਮਕ ਸਫ਼ਰ ਨੂੰ ਹਾਲੇ ਛੱਡ ਦਿਉ ਕਿਉਂਕਿ ਉਸ ਦਾ ਜਦੋਂ ਸਮਾਂ ਆਵੇਗਾ ਤਾਂ ਕਰ ਲੈਣਾ।’ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਪਹਿਲਾਂ ਖੁੱਲ੍ਹੇ ’ਚ ਹੋਣਾ ਸੀ ਪਰ ਤੜਕੇ ਮੀਂਹ ਪੈਣ ਕਾਰਨ ਉਨ੍ਹਾਂ ਨੂੰ ਐੱਸਕੇਆਈਸੀਸੀ ’ਚ ਯੋਗ ਆਸਣ ਕਰਨੇ ਪਏ। ਇਸ ਮੌਕੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਦਿਖਾਇਆ ਅਤੇ ਡੱਲ ਝੀਲ ਦੇ ਕੰਢੇ ’ਤੇ ਪ੍ਰਧਾਨ ਮੰਤਰੀ ਨਾਲ ਸੈਲਫੀਆਂ ਲਈਆਂ। ਦਿੱਲੀ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਵੀ ਯੋਗ ਕੀਤਾ।

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ੍ਰੀਨਗਰ ’ਚ ਵਿਦਿਆਰਥਣਾਂ ਨਾਲ ਸੈੱਲਫ਼ੀ ਲੈਂਦੇ ਹੋਏ। -ਫੋਟੋ: ਪੀਟੀਆਈ

ਰਾਸ਼ਟਰਪਤੀ ਨੇ ‘ਐਕਸ ’ਤੇ ਯੋਗ ਦੀਆਂ ਤਸਵੀਰਾਂ ਸਾਂਝੀ ਕਰਦਿਆਂ ਕਿਹਾ, ‘‘ਯੋਗ ਸਰੀਰਕ, ਮਾਨਸਿਕ ਅਤੇ ਰੂਹਾਨੀ ਸਲਾਮਤੀ ਦਾ ਰਾਹ ਹੈ। ਆਓ ਅਸੀਂ ਸਾਰੇ ਯੋਗ ਨੂੰ ਆਪਣੇ ਰੋਜ਼ਾਨਾ ਦੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣ ਦਾ ਅਹਿਦ ਲਈਏ।’’ ਕੌਮਾਂਤਰੀ ਯੋਗ ਦਿਵਸ ਦਾ ਵਿਸ਼ਾ ‘ਖੁਦ ਅਤੇ ਸਮਾਜ ਲਈ ਯੋਗ’ ਹੈ। ਕੇਂਦਰੀ ਮੰਤਰੀਆਂ ਅਮਿਤ ਸ਼ਾਹ, ਐੱਸ. ਜੈਸ਼ੰਕਰ ਅਤੇ ਰਾਜਨਾਥ ਸਿੰਘ ਸਣੇ ਹੋਰ ਮੰਤਰੀਆਂ ਨੇ ਵੀ ਯੋਗ ਪ੍ਰੋਗਰਾਮਾਂ ’ਚ ਹਿੱਸਾ ਲਿਆ। ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਵੀ ਯੋਗ ਆਸਣ ਕੀਤੇ। ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਮਾਜ ਦੀ ਬਿਹਤਰੀ ਲਈ ਰਾਹ ਪੱਧਰਾ ਕਰੇਗੀ। ਨਿਊਯਾਰਕ ’ਚ ਕੌਂਸੁਲੇਟ ਜਨਰਲ ਆਫ਼ ਇੰਡੀਆ ਨੇ ਟਾਈਮਜ਼ ਸਕੁਏਅਰ ’ਤੇ ਵਿਸ਼ੇਸ਼ ਯੋਗ ਸੈਸ਼ਨ ਕੀਤੇ। ਵਾਸ਼ਿੰਗਟਨ ’ਚ ਵੀ ਸੈਂਕੜੇ ਯੋਗ ਸਾਧਕ ਇਕੱਠੇ ਹੋਏ। ਇਜ਼ਰਾਈਲ ’ਚ ਵੀ 300 ਤੋਂ ਵਧ ਲੋਕਾਂ ਨੇ ਯੋਗ ਕੀਤਾ। ਸਿੰਗਾਪੁਰ, ਸ੍ਰੀਲੰਕਾ, ਫਰਾਂਸ, ਯੂਕੇ, ਮਲੇਸ਼ੀਆ, ਇੰਡੋਨੇਸ਼ੀਆ, ਕੁਵੈਤ ਤੇ ਇਟਲੀ ਸਮੇਤ ਹੋਰ ਮੁਲਕਾਂ ’ਚ ਭਾਰਤੀ ਸਫ਼ਾਰਤਖਾਨਿਆਂ ’ਚ ਯੋਗ ਦਿਵਸ ਮਨਾਇਆ ਗਿਆ। -ਪੀਟੀਆਈ

Advertisement
Advertisement
Advertisement