ਯੋਗਾ ਕਿਰਿਆ ਦੀ ਪੁਸਤਕ ‘ਸਹਿਜ ਯੋਗ’ ਰਿਲੀਜ਼
07:32 AM Sep 03, 2024 IST
Advertisement
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਸਤੰਬਰ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ‘ਸਹਿਜ ਯੋਗ’ ਪੁਸਤਕ ਰਿਲੀਜ਼ ਕਰਦਿਆਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਲਈ ਯੋਗ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ। ਅੱਜ ਪੰਜਾਬੀ ਭਵਨ ਵਿੱਚ ਪੁਸਤਕ ਸਹਿਜਯੋਗ ਰਿਲੀਜ਼ ਕਰਨ ਮੌਕੇ ਉਨ੍ਹਾਂ ਕਿਹਾ ਕਿ ਬੇਸ਼ੱਕ ਪੁਸਤਕਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ ਪਰ ਗਿਆਨ ਵਧਾਊ ਪੁਸਤਕਾਂ ਵਿੱਚ ਵੀ ਸਾਨੂੰ ਰੁਚੀ ਲੈਣੀ ਚਾਹੀਦੀ ਹੈ। ਇਸ ਮੌਕੇ ਭੈਰਾਜ ਸਿੰਘ ਨੇ ਦੱਸਿਆ ਕਿ ਇਸ ਪੁਸਤਕ ਵਿੱਚ ਰੋਜ਼ਾਨਾ ਜੀਵਨ ਦੇ ਸਹਿਜਯੋਗ ਲਾਭ ਬਾਰੇ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਯੋਗ ਨੂੰ ਅਪਣਾ ਕੇ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿੱਚ ਹਰ ਐਤਵਾਰ ਨੂੰ ਬਿਲਕੁਲ ਮੁਫ਼ਤ ਕਲਾਸ ਮਾਤਾ ਨਿਰਮਲਾ ਦੇਵੀ ਵੱਲੋਂ ਲਗਾਈ ਜਾਂਦੀ ਹੈ। ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਦਾ ਇੱਥੇ ਪੁੱਜਣ ਤੇ ਭੈਰਾਜ ਸਿੰਘ ਨੰਬਰਦਾਰ ਸਾਬਕਾ ਕੌਂਸਲਰ ਸਕੱਤਰ ਵਪਾਰ ਵਿੰਗ ਆਪ ਅਤੇ ਸਾਥੀਆਂ ਵੱਲੋਂ ਸਵਾਗਤ ਕੀਤਾ ਗਿਆ।
Advertisement
Advertisement
Advertisement