ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੜਕ ਹਾਦਸੇ ਵਿੱਚ ਯੋਗ ਮਾਸਟਰ ਦੀ ਮੌਤ

11:12 AM Oct 20, 2024 IST

ਪੱਤਰ ਪ੍ਰੇਰਕ
ਕਾਲਾਂਵਾਲੀ, 19 ਅਕਤੂਬਰ
ਪਿੰਡ ਕਰਮਗੜ੍ਹ ਨੇੜੇ ਕੰਬਾਈਨ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਸਿਰਸਾ ਦੇ ਸਰਕਾਰੀ ਹਸਪਤਾਲ ਵਿੱਚ ਕੰਮ ਕਰਦੇ ਯੋਗ ਮਾਸਟਰ ਦੀ ਮੌਤ ਹੋ ਗਈ। ਪੁਲੀਸ ਨੇ ਕੰਬਾਈਨ ਡਰਾਈਵਰ ਦੇ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਫਤਿਹਪੁਰ ਨਿਆਮਤ ਖਾਂ ਵਾਸੀ ਮਾਂਗੇ ਰਾਮ ਸਿਰਸਾ ਦੇ ਸਰਕਾਰੀ ਹਸਪਤਾਲ ਵਿੱਚ ਆਯੂਸ਼ ਵਿਭਾਗ ਵਿੱਚ ਯੋਗ ਮਾਸਟਰ ਦੇ ਰੂਪ ਵਿੱਚ ਨੌਕਰੀ ਕਰਦਾ ਸੀ। ਮਾਂਗੇ ਰਾਮ ਆਪਣੇ ਦੋਸਤ ਧਰਮਪਾਲ ਵਾਸੀ ਭਾਗਸਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਖੂਈਆਂ ਮਲਕਾਣਾ ਤੋਂ ਸਿਰਸਾ ਵੱਲ ਆ ਰਿਹਾ ਸੀ ਕਿ ਪਿੰਡ ਕਰਮਗੜ੍ਹ ਦੇ ਕੋਲ ਸਾਹਮਣੇ ਤੋਂ ਆ ਰਹੀ ਕੰਬਾਈਨ ਨੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਕੰਬਾਈਨ ਦਾ ਟਾਇਰ ਮਾਂਗੇ ਰਾਮ ਦੇ ਉਪਰੋਂ ਲੰਘ ਗਿਆ।

Advertisement

Advertisement