ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੱਲ੍ਹ ਪਾਰਟੀ ’ਚੋਂ ਕੱਢਣਾ ਪੈ ਗਿਆ, ਜੁਆਕਾਂ ਦਾ ਫੁੱਫੜ ਵੇ...

10:33 AM May 27, 2024 IST
ਰੈਲੀ ਮੌਕੇ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ।

ਪਾਲ ਸਿੰਘ ਨੌਲੀ
ਜਲੰਧਰ, 26 ਮਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਲਤਾਨਪੁਰ ਲੋਧੀ ਵਿੱਚ ਚੋਣ ਰੈਲੀ ਦੌਰਾਨ ਬਹੁ-ਚਰਚਿਤ ਕਿਕਲੀ ਵਿੱਚ ਉਦੋਂ ਹੋਰ ਵਾਧਾ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਂਰੋਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ। ਮੁੱਖ ਮੰਤਰੀ ਨੇ ਸ੍ਰੀ ਕੈਰੋਂ ਨੂੰ ਅਕਾਲੀ ਦਲ ’ਚੋਂ ਕੱਢੇ ਜਾਣ ’ਤੇ ਚੁਟਕੀ ਲੈਂਦਿਆਂ ਕਿੱਕਲੀ ਦੀਆਂ ਨਵੀਂਆਂ ਪੰਗਤੀਆਂ ਸੁਣਾਈਆਂ- ‘ਹੈਗੇ ਅਸੀਂ ਰੱਜੇ ਪੁੱਜੇ, ਪਰ ਲੋਕ ਕਹਿੰਦੇ ਭੁੱਖੜ ਵੇ...ਕੱਲ੍ਹ ਪਾਰਟੀ ’ਚੋਂ ਕੱਢਣਾ ਪੈ ਗਿਆ, ਜੁਆਕਾਂ ਦਾ ਫੁੱਫੜ ਵੇ...।’ ਇਸ ਦੌਰਾਨ ਮੁੱਖ ਮੰਤਰੀ ਆਪਣੇ ਹੀ ਅੰਦਾਜ਼ ਵਿੱਚ ਬਾਦਲਾਂ ਦੇ ਟੱਬਰ ’ਤੇ ਵੀ ਚੋਣਾਂ ਵਿੱਚ ਖੂਬ ਟਿੱਪਣੀਆਂ ਕਰ ਰਹੇ ਹਨ। ਉਨ੍ਹਾਂ ਹਰਸਿਮਰਤ ਬਾਦਲ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਪਹਿਲਾਂ ਆਪਣੇ ਚੋਣ ਪੋਸਟਰਾਂ ’ਤੇ ਤੁਹਾਡਾ ਉਮੀਦਵਾਰ ਲਿਖਦੀ ਸੀ, ਹੁਣ ਉਸ ਦੀ ਥਾਂ ‘ਤੁਹਾਡੀ ਨਿਮਾਣੀ ਸੇਵਾਦਾਰ’ ਲਿਖਦੇ ਹਨ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੇ ਸੇਵਾਦਾਰ ਹਨ, ਜੋ ਗੁਰਬਾਣੀ ਅਤੇ ਪੰਥ ਦੀ ਬੇਅਦਬੀ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ‘ਆਪ’ ਉਮੀਦਵਾਰ ਲਾਲਜੀਤ ਭੁੱਲਰ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਤਜ਼ਰਬੇਕਾਰ ਆਗੂ ਹਨ ਜੋ ਪੰਜਾਬ ਅਤੇ ਲੋਕਾਂ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ। ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸ਼ਬਦੀ ਹਮਲਾ ਕਰਦਿਆਂ ਸ੍ਰੀ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਰਮਾਏਦਾਰ ਦੋਸਤਾਂ ਖਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਿੰਦੀ ਡਿਕਸ਼ਨਰੀ ਵਿੱਚ ਕਰੀਬ ਛੇ ਲੱਖ ਸ਼ਬਦ ਹਨ, ਪਰ ਪੀਐੱਮ ਮੋਦੀ ਹਿੰਦੂ-ਮੁਸਲਿਮ, ਮੰਦਰ-ਮਸਜਿਦ, ਪਾਕਿਸਤਾਨ ਅਤੇ ਕਬਰਿਸਤਾਨ ਵਰਗੇ ਅੱਠ ਤੋਂ ਦਸ ਸ਼ਬਦ ਹੀ ਬੋਲਦੇ ਹਨ। ਉਹ ਕਦੇ ਵੀ ਮਹਿੰਗਾਈ, ਬੇਰੁਜ਼ਗਾਰੀ, ਗ਼ਰੀਬੀ ਅਤੇ ਭੁੱਖਮਰੀ ਵਰਗੀਆਂ ਸਮੱਸਿਆਵਾਂ ’ਤੇ ਨਹੀਂ ਬੋਲਦੇ। ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਦਸ ਸਾਲ ਪ੍ਰਧਾਨ ਮੰਤਰੀ ਰਹੇ ਨਰਿੰਦਰ ਮੋਦੀ ਮੰਗਲ-ਸੂਤਰ ਅਤੇ ਧਰਮ ਦੇ ਨਾਂ ’ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨਫ਼ਰਤ ਅਤੇ ਡਰ ਦੀ ਰਾਜਨੀਤੀ ਕਰਦੀ ਹੈ।

Advertisement

ਕੇਜਰੀਵਾਲ ਤੇ ਪਾਠਕ ਅੱਜ ਜਲੰਧਰ ਵਿੱਚ ਕਰਨਗੇ ਰੋਡ ਸ਼ੋਅ

ਜਲੰਧਰ (ਨਿੱਜੀ ਪੱਤਰ ਪ੍ਰੇਰਕ): ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ। ਪਾਰਟੀ ਦਫ਼ਤਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ ਸ਼ਾਮ 4 ਵਜੇ ਸੈਦਾ ਗੇਟ ਤੋਂ ਰੋਡ ਸ਼ੋਅ ਸ਼ੁਰੂ ਕਰਨਗੇ। ਉਨ੍ਹਾਂ ਨਾਲ ਪਾਰਟੀ ਦੇ ਕੌਮੀ ਜਥੇਬੰਦਕ ਸਕੱਤਰ ਸੰਦੀਪ ਪਾਠਕ ਵੀ ਹੋਣਗੇ।

Advertisement
Advertisement
Advertisement