For the best experience, open
https://m.punjabitribuneonline.com
on your mobile browser.
Advertisement

ਯਮਨ ਦੇ ਹੂਤੀਆਂ ਨੇ ਬਰਤਾਨਵੀ ਤੇਲ ਟੈਂਕਰ ’ਤੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ

07:14 AM Apr 28, 2024 IST
ਯਮਨ ਦੇ ਹੂਤੀਆਂ ਨੇ ਬਰਤਾਨਵੀ ਤੇਲ ਟੈਂਕਰ ’ਤੇ ਹਮਲੇ ਦੀ ਜ਼ਿੰਮੇਵਾਰੀ ਕਬੂਲੀ
Advertisement

ਸਨਾ, 27 ਅਪਰੈਲ
ਯਮਨ ਦੇ ਹੂਤੀ ਗੁਟ ਨੇ ਅੱਜ ਕਿਹਾ ਕਿ ਉਸ ਨੇ ਮਿਜ਼ਾਈਲਾਂ ਨਾਲ ਹਮਲਾ ਕਰਕੇ ਲਾਲ ਸਾਗਰ ’ਚ ਇੱਕ ਬਰਤਾਨਵੀ ਤੇਲ ਟੈਂਕਰ ਨੂੰ ਨਿਸ਼ਾਨਾ ਬਣਾਇਆ ਤੇ ਉੱਤਰੀ ਯਮਨ ’ਚ ਇੱਕ ਅਮਰੀਕੀ ਡਰੋਨ ਨੂੰ ਡੇਗ ਦਿੱਤਾ।
‘ਸਿਨਹੂੁਆ’ ਖ਼ਬਰ ਏਜੰਸੀ ਨੇ ਆਪਣੀ ਖ਼ਬਰ ’ਚ ਦੱਸਿਆ ਕਿ ਹੂਤੀਆਂ ਵੱਲੋਂ ਸੰਚਾਲਿਤ ਟੀਵੀ ਚੈਨਲ ‘ਅਲ-ਮਸੀਰਾ’ ਉੱਤੇ ਹੂਤੀ ਮਿਲਟਰੀ ਦੇ ਤਰਜਮਾਨ ਯਾਹੀਆ ਸਾਰਯਾ ਨੇ ਆਖਿਆ, ‘‘ਸਾਡੇ ਜਲ ਸੈਨਿਕ ਬਲਾਂ ਨੇ (ਸ਼ੁੱਕਰਵਾਰ ਨੂੰ) ਲਾਲ ਸਾਗਰ ’ਚ ਤੇਲ ਵਾਲੇ ਬਰਤਾਨਵੀ ਬੇੜੇ ਐਂਡਰੋਮੇਡਾ ਸਟਾਰ ਨੂੰ ਕਈ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਤੇ ਉਸ ’ਤੇ ਸਿੱਧਾ ਹਮਲਾ ਕੀਤਾ।’’ ਉਨ੍ਹਾਂ ਦੱਸਿਆ, ‘‘ਵੀਰਵਾਰ ਨੂੰ ਸਾਡੇ ਹਵਾਈ ਰੱਖਿਆ ਬਲਾਂ ਨੇ ਉੱਤਰੀ ਯਮਨ ਦੇ ਹਵਾਈ ਖੇਤਰ ’ਚ ਇੱਕ ਅਮਰੀਕਨ ਐਮਕਿਊ9 ਏਅਰਕਰਾਫਟ ਨੂੰ ਡੇਗ ਲਿਆ ਜਦੋਂ ਉਹ ਹਮਲਾ ਕਰਨ ਆਇਆ ਸੀ ਤੇ ਇਸ ਨੂੰ ਇੱਕ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਗਿਆ। ਤਰਜਮਾਨ ਨੇ ਕਿਹਾ, ‘‘ਅਸੀਂ ਇਹ ਪੁਸ਼ਟੀ ਕਰਦੇ ਹਾਂ ਕਿ ਜਦੋਂ ਤੱਕ ਇਜ਼ਰਾਈਲ ਗਾਜ਼ਾ ਪੱਟੀ ’ਚ ਫਲਸਤੀਨੀ ਲੋਕਾਂ ’ਤੇ ਹਮਲੇ ਬੰਦ ਨਹੀਂ ਕਰਦਾ, ਅਸੀਂ ਫਲਸਤੀਨੀਆਂ ਦੀ ਹਮਾਇਤ ’ਚ ਹੋਰ ਫੌਜੀ ਕਰਵਾਈਆਂ ਜਾਰੀ ਰੱਖਾਂਗੇ।’’ ਯੂਨਾਈਟਿਡ ਕਿੰਗਡਮ ਮੈਰੀਟਾਈਮ ਟਰੇਡ ਅਪਰੇਸ਼ਨਜ਼ ਏਜੰਸੀ ਨੇ ਆਪਣੀ ਵੈੱਬਸਾਈਟ ’ਤੇ ਦੱਸਿਆ ਕਿ ਸ਼ੁੱਕਰਵਾਰ ਨੂੰ ਮਿਜ਼ਾਈਲ ਹਮਲੇ ਤੋਂ ਬਾਅਦ ਯਮਨ ’ਚ ਇੱਕ ਬੇੜਾ ਨੁਕਸਾਨਿਆ ਗਿਆ। ਇਸ ਵਿੱਚ ਬੇੜੇ ਦੀ ਪਛਾਣ ਨਹੀਂ ਦੱਸੀ ਗਈ। ਦੂਜੇ ਪਾਸੇ ਅਮਰੀਕੀ ਫੌਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਰਾਨ ਸਮਰਥਿਤ ਹੂਤੀਆਂ ਨੇ ਯਮਨ ਤੋਂ ਲਾਲ ਸਾਗਰ ’ਚ ਤਿੰਨ ਐਂਟੀ-ਸ਼ਿਪ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ, ਜਿਸ ਕਾਰਨ ਬਰਤਾਨੀਆ ਦੀ ਮਾਲਕੀ ਵਾਲਾ ਬੇੜਾ ਐੱਮਵੀ ਐਂਡਰੋਮੇਡਾ ਨੁਕਸਾਨਿਆ ਗਿਆ। -ਆਈਏਐੱਨਐੱਸ/ਰਾਇਟਰਜ਼

Advertisement

Advertisement
Author Image

sukhwinder singh

View all posts

Advertisement
Advertisement
×