ਯਾਸਿਨ ਮਲਿਕ ਦੀ ਪਤਨੀ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ
11:03 PM Nov 06, 2024 IST
Advertisement
ਲਾਹੌਰ, 6 ਨਵੰਬਰ
Advertisement
ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐੱਫ) ਦੇ ਮੁਖੀ ਯਾਸਿਨ ਮਲਿਕ ਦੀ ਪਤਨੀ ਮੁਸ਼ਾਲ ਹੁਸੈਨ ਮਲਿਕ ਨੇ ਅੱਜ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਤੀ ਲਈ ਬਹਿਸ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਲਿਕ ਜੰਮੂ ਕਸ਼ਮੀਰ ਵਿੱਚ ਸ਼ਾਂਤੀ ਲਿਆ ਸਕਦਾ ਹੈ। ਮਹਿਲਾ ਸ਼ਕਤੀਕਰਨ ਤੇ ਮਨੁੱਖੀ ਅਧਿਕਾਰ ਬਾਰੇ ਪ੍ਰਧਾਨ ਮੰਤਰੀ ਦੀ ਸਾਬਕਾ ਸਹਾਇਕ ਮਲਿਕ ਨੇ ਰਾਹੁਲ ਨੂੰ ਪੱਤਰ ਲਿਖ ਕੇ ਮਲਿਕ ਖ਼ਿਲਾਫ਼ ਤਿੰਨ ਦਹਾਕੇ ਪੁਰਾਣੇ ਦੇਸ਼ਧ੍ਰੋਹ ਦੇ ਮਾਮਲੇ ਵੱਲ ਧਿਆਨ ਦਿਵਾਇਆ ਜਿਸ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਸ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ।
Advertisement
Advertisement