ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯਾਸੀਨ ਮਲਿਕ ਮਾਮਲਾ: ਦਿੱਲੀ ਜੇਲ੍ਹ ਵਿਭਾਗ ਦੇ ਚਾਰ ਅਧਿਕਾਰੀ ਮੁਅੱਤਲ

08:45 AM Jul 23, 2023 IST

ਨਵੀਂ ਦਿੱਲੀ, 22 ਜੁਲਾਈ
ਤਿਹਾੜ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਜੇਕੇਐੱਲਐੱਫ ਮੁਖੀ ਯਾਸੀਨ ਮਲਿਕ ਦੇ ਬਨਿਾਂ ਪ੍ਰਵਾਨਗੀ ਸੁਪਰੀਮ ਕੋਰਟ ਪੁੱਜਣ ਸਬੰਧੀ ਕੇਸ ਵਿੱਚ ਦਿੱਲੀ ਜੇਲ੍ਹ ਵਿਭਾਗ ਨੇ ਇਸ ਘਟਨਾ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ ਯਾਸੀਨ ਮਲਿਕ ਨੂੰ ਹਥਿਆਰਬੰਦ ਸੁਰੱਖਿਆ ਮੁਲਾਜ਼ਮਾਂ ਵੱਲੋਂ ਇੱਕ ਵੈਨ ਰਾਹੀਂ ਬਨਿਾਂ ਅਦਾਲਤ ਦੀ ਆਗਿਆ ਸੁਪਰੀਮ ਕੋਰਟ ’ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਇਸ ਸਬੰਧ ’ਚ ਜੇਲ੍ਹ ਵਿਭਾਗ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਮੁਤਾਬਕ ਸੁਪਰਡੈਂਟ, ਦੋ ਅਸਿਸਟੈਂਟ ਸੁਪਰਡੈਂਟਾਂ ਤੇ ਇੱਕ ਹੈੱਡ ਵਾਰਡਰ ਨੂੰ ਜ਼ਿੰਮੇਵਾਰ ਮੰਨਦਿਆਂ ਮੁਅੱਤਲ ਕਰ ਦਿੱਤਾ ਗਿਆ ਹੈ। ਤਿਹਾੜ ਜੇਲ੍ਹ ਦੇ ਡੀਆਈਜੀ ਨੂੰ ਸੁਰੱਖਿਆ ਸਬੰਧੀ ਮਾਮਲੇ ’ਚ ਇਸ ਗੰਭੀਰ ਕੋਤਾਹੀ ਲਈ ਜ਼ਿੰਮੇਵਾਰ ਹੋਰ ਅਧਿਕਾਰੀਆਂ ਦੀ ਪਛਾਣ ਲਈ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement