ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯਮੁਨਾਨਗਰ: ਦੋ ਪਿੰਡਾਂ ’ਚ ਰਿਹਾ ਵੋਟਾਂ ਦਾ ਬਾਈਕਾਟ

08:43 AM May 26, 2024 IST
ਪਿੰਡ ਮਾਜਰੀ ਟਾਪੂ ਦੇ ਸਰਕਾਰੀ ਸਕੂਲ ’ਚ ਸੁੰਨਾ ਪਿਆ ਪੋਲਿੰਗ ਬੂਥ।

ਦੇਵਿੰਦਰ ਸਿੰਘ
ਯਮੁਨਾਨਗਰ, 25 ਮਈ
ਯਮੁਨਾਨਗਰ ਵਿੱਚ ਉੱਤਰ ਪ੍ਰਦੇਸ਼ ਹੱਦ ’ਤੇ ਸਥਿਤ ਦੋ ਅਜਿਹੇ ਪਿੰਡ ਵੀ ਹਨ, ਜਿੱਥੇ ਇੱਕ ਵੀ ਵੋਟ ਨਹੀਂ ਪਈ। ਲੋਕਾਂ ਨੇ ਇਥੇ 50 ਸਾਲਾਂ ਤੋਂ ਪੁਲ ਨਾ ਹੋਣ ਦੇ ਰੋਸ ਵਜੋਂ ਵੋਟਾਂ ਦਾ ਬਾਈਕਾਟ ਕੀਤਾ ਹੋਇਆ ਸੀ। ਯਮੁਨਾਨਗਰ ਦਾ ਪਿੰਡ ਮਾਜਰੀ ਟਾਪੂ ਤੇ ਘੋੜੋਪੀਪਲੀ ਲੋਕ ਸਭਾ ਹਲਕਾ ਅੰਬਾਲਾ ਦੇ ਅਧੀਨ ਆਉਂਦੇ ਹਨ ਜਿੱਥੇ ਪਹੁੰਚਣ ਲਈ ਲੋਕ ਕਿਸ਼ਤੀ ਦਾ ਸਹਾਰਾ ਲੈ ਕੇ ਯਮੁਨਾ ਪਾਰ ਕਰਦੇ ਹਨ। ਟਾਪੂ ਮਾਜਰੀ ਦੇ ਨੰਬਰਦਾਰ ਕਾਲੂਰਾਮ ਦੱਸਦੇ ਹਨ ਕਿ ਯਮੁਨਾ ਪਾਰ ਕਰਨ ਲਈ ਇਥੋਂ ਦੇ ਵਸਨੀਕਾਂ ਨੂੰ ਆਪਣੀ ਜਾਨ ਦਾਅ ’ਤੇ ਲਾਉਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਨੇਤਾ ਆਉਂਦੇ ਹਨ ਅਤੇ ਪੁਲ ਬਣਾਉਣ ਦਾ ਵਾਅਦਾ ਕਰ ਕੇ ਚਲੇ ਜਾਂਦੇ ਪਰ ਬਾਅਦ ਵਿੱਚ ਕੋਈ ਉਨ੍ਹਾਂ ਦੀ ਸਾਰ ਨਹੀਂ ਲੈਂਦਾ। ਪਿੰਡ ਟਾਪੂ ਮਾਜਰੀ ਦੇ ਮੌਜੂਦਾ ਸਰਪੰਚ ਅਰੁਣ ਕੁਮਾਰ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਪੁਲ ਬਣਾਉਣ ਦੀ ਮੰਗ ਕਰ ਰਹੇ ਹਨ ਤੇ ਮੰਗ ਪੂਰੀ ਨਾ ਹੋਣ ਦੀ ਸੂਰਤ ਵਿੱਚ ਚੋਣਾਂ ਦੇ ਬਾਈਕਾਟ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਯਮੁਨਾਨਗਰ ਜਾਣ ਲਈ ਸਿਰਫ 7 ਕਿਲੋਮੀਟਰ ਦਾ ਸਫਰ ਹੈ ਪਰ ਉਨ੍ਹਾਂ ਨੂੰ 40 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਹੈ। ਉਨ੍ਹਾਂ ਦੇ ਪਿੰਡ ਮਾਜਰੀ ਟਾਪੂ ਦੀਆਂ 550 ਵੋਟਾਂ ਜਦੋਂਕਿ ਘੋੜੋਪੀਪਲੀ ਪਿੰਡ ਦੀਆਂ 1600 ਵੋਟਾਂ ਹਨ। ਦੋਵੇਂ ਪਿੰਡਾਂ ਦੇ ਲੋਕਾਂ ਨੇ ਚੋਣਾਂ ਦਾ ਬਾਈਕਾਟ ਕੀਤਾ ਹੈ। ਹਰ ਵਾਰੀ ਇੱਥੋਂ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਹੀ ਕੁਝ ਹੋਰ ਪਿੰਡ ਵੀ ਹਨ ਜੋ ਨਿਰਾਸ਼ ਹਨ। ਡਿਪਟੀ ਕਮਿਸ਼ਨਰ ਮਨੋਜ ਕੁਮਾਰ ਅਤੇ ਪੁਲੀਸ ਸੁਪਰਡੈਂਟ ਗੰਗਾਰਾਮ ਪੂਨੀਆ 2 ਦਿਨ ਪਹਿਲਾਂ ਟਾਪੂ ਮਾਜਰੀ ਦੇ ਲੋਕਾਂ ਨੂੰ ਸਮਝਾਉਣ ਪੁੱਜੇ ਸਨ ਪਰ ਲੋਕ ਆਪਣੀ ਮੰਗ ’ਤੇ ਅੜੇ ਰਹੇ। ਅੱਜ ਵੀ ਡੀਡੀਪੀਓ ਨਰਿੰਦਰ ਸਿੰਘ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਵੋਟਾਂ ਪਾਉਣ ਲਈ ਮਨਾਉਣ ਆਏ ਸਨ ਪਰ ਕਿਸੇ ਵੀ ਵਿਅਕਤੀ ਨੇ ਵੋਟ ਨਹੀਂ ਪਾਈ।

Advertisement

Advertisement
Advertisement