ਯਮੁਨਾਨਗਰ: ਭਾਜਪਾ ਉਮੀਦਵਾਰ ਘਣਸ਼ਿਆਮ ਅਰੋੜਾ ਵੱਲੋਂ ਜੇਤੂ ਰੈਲੀ
ਦੇਵਿੰਦਰ ਸਿੰਘ
ਯਮੁਨਾਨਗਰ, 8 ਅਕਤੂਬਰ
ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਧਾਨ ਸਭਾ ਆਮ ਚੋਣਾਂ 2024 ਲਈ ਵੋਟਾਂ ਦੀ ਗਿਣਤੀ ਆਈਟੀਆਈ ਕੈਂਪਸ ਯਮੁਨਾਨਗਰ ਵਿੱਚ ਨੇਪਰੇ ਚੜ੍ਹੀ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਆਮ ਚੋਣਾਂ-2024 ਤਹਿਤ ਅੱਜ ਯਮੁਨਾਨਗਰ ਜ਼ਿਲ੍ਹੇ ਦੀਆਂ ਚਾਰੋਂ ਵਿਧਾਨ ਹਲਕਿਆਂ ਵਿੱਚ ਵੋਟਾਂ ਦੀ ਗਿਣਤੀ ਦੌਰਾਨ ਸਢੌਰਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਰੇਣੂ ਬਾਲਾ 57248 ਵੋਟਾਂ ਲੈ ਕੇ ਜੇਤੂ ਰਹੀ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਭਾਜਪਾ ਦੇ ਬਲਵੰਤ ਸਿੰਘ ਨੂੰ 55608 ਵੋਟਾਂ ਮਿਲੀਆਂ, ਜਗਾਧਰੀ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਕਰਮ ਖਾਨ ਜੇਤੂ ਰਹੇ ਉਨ੍ਹਾਂ ਨੂੰ 67094 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਭਾਜਪਾ ਉਮੀਦਵਾਰ ਕੰਵਰ ਪਾਲ ਨੂੰ 60313 ਵੋਟਾਂ ਹੀ ਮਿਲੀਆਂ, ਯਮੁਨਾਨਗਰ ਵਿਧਾਨ ਸਭਾ ਖੇਤਰ ਤੋਂ ਭਾਜਪਾ ਉਮੀਦਵਾਰ ਘਣਸ਼ਿਆਮ ਦਾਸ ਅਰੋੜਾ ਲਗਾਤਾਰ ਤੀਸਰੀ ਵਾਰੀ ਜੇਤੂ ਰਹੇ ਉਨ੍ਹਾਂ ਨੂੰ 72967 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਰਮਨ ਤਿਆਗੀ ਨੂੰ 50455 ਵੋਟਾਂ ਮਿਲੀਆਂ ਅਤੇ ਰਾਦੌਰ ਵਿਧਾਨ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਸ਼ਿਆਮ ਸਿੰਘ ਰਾਣਾ ਜੇਤੂ ਰਹੇ, ਉਨ੍ਹਾਂ ਨੂੰ 73117 ਵੋਟਾਂ ਮਿਲੀਆਂ ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਸ਼ਨ ਲਾਲ ਸੈਣੀ ਨੂੰ 59868 ਵੋਟਾਂ ਮਿਲੀਆਂ। ਜੇਤੂ ਉਮੀਦਵਾਰਾਂ ਨੂੰ ਸਬੰਧਤ ਰਿਟਰਨਿੰਗ ਅਫ਼ਸਰਾਂ ਵੱਲੋਂ ਜਿੱਤ ਦੇ ਸਰਟੀਫਿਕੇਟ ਦਿੱਤੇ ਗਏ। ਇਸ ਦੌਰਾਨ ਜੇਤੂ ਪਾਰਟੀਆਂ ਦੇ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਰੋਡ ਸ਼ੋਅ ਜਾਰੀ ਹਨ।