Yamuna ‘poisoning’ ਚੋਣ ਕਮਿਸ਼ਨ ਵੱਲੋਂ ਕੇਜਰੀਵਾਲ ਨੂੰ ਸਫਾਈ ਦੇਣ ਲਈ ਇਕ ਹੋਰ ਮੌਕਾ
08:52 PM Jan 30, 2025 IST
ਨਵੀਂ ਦਿੱਲੀ, 30 ਜਨਵਰੀ
ਚੋਣ ਕਮਿਸ਼ਨ ਨੇ ਦਿੱਲੀ ਤੇ ਹਰਿਆਣਾ ਦਰਮਿਆਨ ਯਮੁਨਾ ਜਲ ਵਿਵਾਦ ਵਿਚ ਪੈਣ ਤੋਂ ਇਨਕਾਰ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਉਹ ਇਸ ਅਹਿਮ ਮਸਲੇ ਨੂੰ ਸਰਕਾਰਾਂ ਦੀ ਯੋਗਤਾ ’ਤੇ ਛੱਡਦੀ ਹੈ। ਚੋਣ ਕਮਿਸ਼ਨ ਨੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਯਮੁਨਾ ਦੇ ਪਾਣੀ ਵਿਚ ਅਮੋਨੀਆ ਦਾ ਪੱਧਰ ਵਧਣ ਦੇ ਮਸਲੇ ਨੂੰ ਯਮੁਨਾ ਦੇ ਪਾਣੀ ਵਿਚ (ਕਥਿਤ ਹਰਿਆਣਾ ਸਰਕਾਰ ਵੱਲੋਂ) ਜ਼ਹਿਰ ਘੋਲਣ ਦੇ ਆਪਣੇ ਦਾਅਵਿਆਂ ਨਾਲ ਰਲਗੱਡ ਨਾ ਕਰਨ। ਚੋਣ ਕਮਿਸ਼ਨ ਨੇ ਕੇਜਰੀਵਾਲ ਨੂੰ ਹਰਿਆਣਾ ਸਰਕਾਰ ਖਿਲਾਫ਼ ਲਾਏ ਆਪਣੇ ਦੋਸ਼ਾਂ ਬਾਰੇ ਸਫ਼ਾਈ ਦੇਣ ਲਈ ਇਕ ਹੋਰ ਮੌਕਾ ਦਿੱਤਾ ਹੈ। ਚੋਣ ਕਮਿਸ਼ਨ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੂੰ ਲਿਖੇ ਤਾਜ਼ਾ ਪੱਤਰ ਵਿੱਚ ਕਿਹਾ ਕਿ ਉਹ ਇਸ ਦਲੀਲ ਨਾਲ ਸਹਿਮਤ ਹਨ ਕਿ ਲੋੜੀਂਦੇ ਅਤੇ ਸਾਫ਼ ਪਾਣੀ ਦੀ ਉਪਲਬਧਤਾ ਸ਼ਾਸਨ ਦਾ ਮੁੱਦਾ ਹੈ ਅਤੇ ਸਾਰੀਆਂ ਸਬੰਧਤ ਸਰਕਾਰਾਂ ਨੂੰ ਲੋਕਾਂ ਲਈ ਸਾਫ਼ ਤੇ ਸਵੱਛ ਪਾਣੀ ਯਕੀਨੀ ਬਣਾਉਣਾ ਚਾਹੀਦਾ ਹੈ। -ਪੀਟੀਆਈ
Advertisement
Advertisement