For the best experience, open
https://m.punjabitribuneonline.com
on your mobile browser.
Advertisement

ਯਾਮੀ ਗੌਤਮ ਨੇ ਛੋਟੀ ਭੈਣ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ

08:45 AM Apr 04, 2024 IST
ਯਾਮੀ ਗੌਤਮ ਨੇ ਛੋਟੀ ਭੈਣ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ
Advertisement

ਮੁੰਬਈ: ਅਦਾਕਾਰਾ ਯਾਮੀ ਗੌਤਮ ਨੇ ਬੁੱਧਵਾਰ ਨੂੰ ਆਪਣੀ ਛੋਟੀ ਭੈਣ ਸੁਰੀਲੀ ਗੌਤਮ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ। ਇੰਸਟਾਗ੍ਰਾਮ ’ਤੇ ਯਾਮੀ ਨੇ ਆਪਣੀ ਅਤੇ ਸੁਰੀਲੀ ਦੀ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਯਾਮੀ ਨੇ ਲਿਖਿਆ ਹੈ, ‘ਇਹ ਸੁਰੀਲੀ ਡੇਅ ਹੈ, ਅੱਜ ਅਤੇ ਹਰ ਰੋਜ਼!!! ਜਨਮ ਦਿਨ ਮੁਬਾਰਕ ਹੋ ਮੇਰੇ ਨੰਨ੍ਹੇ!!! ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।’ ਤਸਵੀਰ ਵਿੱਚ ਯਾਮੀ ਨੂੰ ਸੁਰੀਲੀ ਦੇ ਮੋਢੇ ’ਤੇ ਝੁਕਦੇ ਹੋਏ ਦੇਖਿਆ ਜਾ ਸਕਦਾ ਹੈ। ਯਾਮੀ ਗੌਤਮ ਅਤੇ ਆਦਿੱਤਿਆ ਧਰ ਮਾਤਾ-ਪਿਤਾ ਬਣਨ ਵਾਲੇ ਹਨ। ਯਾਮੀ ਅਤੇ ਆਦਿੱਤਿਆ ਦਾ ਵਿਆਹ 4 ਜੂਨ, 2021 ਨੂੰ ਹਿਮਾਚਲ ਪ੍ਰਦੇਸ਼ ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਹੋਇਆ ਸੀ। ਦੋਵਾਂ ਨੇ 2019 ਵਿੱਚ ਫ਼ਿਲਮ ‘ਉੜੀ: ਦਿ ਸਰਜੀਕਲ ਸਟ੍ਰਾਈਕ’ ਵਿੱਚ ਇਕੱਠਿਆਂ ਕੰਮ ਕੀਤਾ ਸੀ। ਯਾਮੀ ਹੁਣ ਫ਼ਿਲਮ ‘ਆਰਟੀਕਲ 370’ ਦੀ ਸਫਲਤਾ ਦਾ ਆਨੰਦ ਲੈ ਰਹੀ ਹੈ। ਉਸ ਨੇ ਫ਼ਿਲਮ ਵਿੱਚ ਖੁਫੀਆ ਅਧਿਕਾਰੀ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ‘ਆਰਟੀਕਲ 370’ ਦਾ ਨਿਰਦੇਸ਼ਨ ਰਾਸ਼ਟਰੀ ਪੁਰਸਕਾਰ ਜੇਤੂ ਆਦਿੱਤਿਆ ਸੁਹਾਸ ਜੰਭਲੇ ਵੱਲੋਂ ਦਿੱਤਾ ਗਿਆ ਹੈ। ਇਹ ਫ਼ਿਲਮ 23 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਯਾਮੀ ਅਗਾਮੀ ਫ਼ਿਲਮ ‘ਧੂਮ ਧਾਮ’ ਵਿੱਚ ਵੀ ਦਿਖਾਈ ਦੇਵੇਗੀ। -ਏਐੱਨਆਈ

Advertisement

Advertisement
Author Image

sukhwinder singh

View all posts

Advertisement
Advertisement
×