ਧਮਕੀਆਂ ਮਿਲਣ ਮਗਰੋਂ ਸ਼ਾਹਰੁਖ ਨੂੰ ਵਾਈ ਪਲੱਸ ਸੁਰੱਖਿਆ
07:07 AM Oct 10, 2023 IST
ਮੁੰਬਈ: ਮਹਾਰਾਸ਼ਟਰ ਪੁਲੀਸ ਨੇ ਬੌਲੀਵੁੱਡ ਸੁਪਰ ਸਟਾਰ ਸ਼ਾਹਰੁਖ ਖ਼ਾਨ ਨੂੰ ਧਮਕੀਆਂ ਮਿਲਣ ਮਗਰੋਂ ਉਸ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਵਾਈ ਪਲੱਸ ਸ਼੍ਰੇਣੀ ਦੇ ਸੁਰੱਖਿਆ ਢਾਂਚੇ ਵਿੱਚ ਛੇ ਕਮਾਂਡੋਆਂ ਸਣੇ 11 ਸੁਰੱਖਿਆ ਕਰਮੀ ਅਤੇ ਇੱਕ ਪੁਲੀਸ ਸੁਰੱਖਿਆ ਵਾਹਨ ਸ਼ਾਮਲ ਹੁੰਦਾ ਹੈ। ਅਧਿਕਾਰੀ ਅਨੁਸਾਰ ਸ਼ਾਹਰੁਖ (57) ਨੂੰ ਉਨ੍ਹਾਂ ਦੀ ਹਾਲ ਹੀ ਵਿੱਚ ਫਿਲਮ ‘ਜਵਾਨ’ ਰਿਲੀਜ਼ ਹੋਣ ਮਗਰੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸੁਰੱਖਿਆ ਮੁਫ਼ਤ ਨਹੀਂ ਹੈ ਅਤੇ ਸ਼ਾਹਰੁਖ ਨੂੰ ਇਸ ਬਦਲੇ ਭੁਗਤਾਨ ਕਰਨਾ ਪਵੇਗਾ। -ਪੀਟੀਆਈ
Advertisement
Advertisement