ਗੁਰਦੁਆਰੇ ਦੀ ਡਿਸਪੈਂਸਰੀ ਵਿੱਚ ਐਕਸ-ਰੇਅ ਮਸ਼ੀਨ ਲਗਾਈ
08:32 AM Feb 13, 2024 IST
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 12 ਫਰਵਰੀ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿੱਚ ਚੱਲ ਰਹੀ ਗੁਰੂ ਨਾਨਕ ਚੈਰੀਟੇਬਲ ਡਿਸਪੈਂਸਰੀ ’ਚ ਦੰਦਾਂ ਦੀ ਐਕਸ-ਰੇਅ ਮਸ਼ੀਨ ਦਾ ਰਸਮੀ ਉਦਘਾਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਮਨਜੀਤ ਸਿੰਘ ਅਤੇ ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਕੀਤਾ। ਇਸ ਤੋਂ ਪਹਿਲਾਂ ਦਵਿੰਦਰ ਸਿੰਘ ਮੈਨੇਜਰ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਡਿਸਪੈਂਸਰੀ ਦੇ ਚੇਅਰਮੈਨ ਹਰਜੀਤ ਸਿੰਘ ਰਾਜਾ ਬਖਸ਼ੀ, ਕੁਲਦੀਪ ਸਿੰਘ ਸੇਠੀ, ਹਰਨੇਕ ਸਿੰਘ, ਅਜੀਤ ਸਿੰਘ ਮੋਂਗਾ ਅਤੇ ਜਸਵੰਤ ਸਿੰਘ ਉੱਪਲ ਤੇ ਪਰਿਵਾਰ ਹਾਜ਼ਰ ਸੀ। ਡਿਸਪੈਂਸਰੀ ’ਚ ਸੰਗਤਾਂ ਦੀ ਸਹੂਲਤ ਲਈ ਦੰਦਾਂ ਦੇ ਐਕਸਰੇ ਕੀਤੇ ਜਾ ਰਹੇ ਹਨ ਕਿਉਂਕਿ ਇਹ ਮਸ਼ੀਨ ਨੇੜੇ ਨਾ ਹੋਣ ਕਾਰਨ ਇਲਾਜ ਲਈ ਸੰਗਤ ਨੂੰ ਦੂਰ-ਦੂਰ ਜਾਣਾ ਪੈਂਦਾ ਹੈ, ਜਿਸ ਲਈ ਓ.ਪੀ.ਜੀ. ਦੀ ਸਹੂਲਤ ਵਿੱਚ ਹੋਰ ਵਾਧਾ ਕੀਤਾ ਗਿਆ ਹੈ।
Advertisement
Advertisement
Advertisement