ਵੁਸ਼ੂ: ਡੀਏਵੀ ਸਕੂਲ ਦੀ ਝੋਲੀ ਪਏ ਤਿੰਨ ਸੋਨ ਤਗ਼ਮੇ
09:16 AM Sep 16, 2024 IST
ਜਗਰਾਉਂ: 68ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਵੁਸ਼ੂ ਟੂਰਨਾਮੈਂਟ ’ਚ ਸਥਾਨਕ ਡੀਏਵੀ ਸਕੂਲ ਦੇ ਖਿਡਾਰੀਆਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਵੇਦਵ੍ਰਤ ਪਲਾਹ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਦੇਤਵਾਲ ਵਿਖੇ ਅੰਡਰ-19 (ਮੁੰਡੇ) ਵੁਸ਼ੂ ਟੂਰਨਾਮੈਂਟ ਦੌਰਾਨ ਸਕਸ਼ਮ ਗੁਪਤਾ (48 ਕਿਲੋ) ਤੇ ਹਰਕਰਨਜੋਤ ਗਰੇਵਾਲ ਨੇ (75 ਕਿਲੋ) ਨੇ ਸੋਨ ਤਗ਼ਮੇ ਪ੍ਰਾਪਤ ਕੀਤੇ ਅੰਸ਼ੂਮਨ ਕੁਮਾਰ ਨੇ (45 ਕਿਲੋ) ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਕੁੜੀਆਂ ’ਚ ਗੁਨਵੀਨ ਕੌਰ (65 ਤੋਂ ਵੱਧ) ਸੋਨ ਤਗ਼ਮਾ ਜਿੱਤਿਆ। ਉਨ੍ਹਾਂ ਦੱਸਿਆ ਕਿ ਗੁਣਵੀਨ ਕੌਰ, ਸਕਸ਼ਮ ਗੁਪਤਾ ਅਤੇ ਹਰਕਰਨਜੋਤ ਗਰੇਵਾਲ ਰਾਜ ਪੱਧਰੀ ਵੁਸ਼ੂ ਗੇਮਾਂ ਲਈ ਚੁਣੇ ਗਏ ਹਨ। ਇਸ ਮੌਕੇ ਡੀਪੀਈ ਸੁਰਿੰਦਰਪਾਲ ਵਿੱਜ, ਡੀਪੀਈ ਹਰਦੀਪ ਸਿੰਘ, ਡੀਪੀਈ ਜਗਦੀਪ ਸਿੰਘ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement