ਸੰਯੁਕਤ ਰਾਸ਼ਟਰ ’ਚ ਸੁਧਾਰ ਸਬੰਧੀ ਲਿਖਤੀ ਦਸਤਾਵੇਜ਼ ਚੰਗੀ ਸ਼ੁਰੂਆਤ: ਭਾਰਤ
07:15 AM Sep 25, 2024 IST
Advertisement
ਨਿਊਯਾਰਕ, 24 ਸਤੰਬਰ
ਭਾਰਤ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸਿਖ਼ਰ ਸੰਮੇਲਨ ਦੇ ਦਸਤਾਵੇਜ਼ ’ਚ ਸੁਰੱਖਿਆ ਕੌਂਸਲ ’ਚ ਸੁਧਾਰ ਬਾਰੇ ਪਹਿਲੀ ਵਾਰ ਵਿਸਥਾਰਥ ਪੈਰਾਗ੍ਰਾਫ ਸ਼ਾਮਲ ਕੀਤਾ ਜਾਣਾ ਚੰਗੀ ਸ਼ੁਰੂਆਤ ਹੈ ਅਤੇ ਨਵੀਂ ਦਿੱਲੀ 15 ਮੁਲਕਾਂ ਦੀ ਸੰਸਥਾ ’ਚ ਸੁਧਾਰ ਲਈ ਤੈਅ ਸਮਾਂ-ਸੀਮਾ ਅੰਦਰ ‘ਲਿਖਤੀ ਦਸਤਾਵੇਜ਼ ਆਧਾਰਿਤ ਵਾਰਤਾ’ ਦੀ ਆਸ ਕਰਦੀ ਹੈ। ‘ਭਵਿੱਖ ਬਾਰੇ ਸਿਖ਼ਰ ਸੰਮੇਲਨ’ ਤੋਂ ਪਹਿਲੇ ਦਿਨ ਐਤਵਾਰ ਨੂੰ ਆਲਮੀ ਆਗੂਆਂ ਨੇ ‘ਭਵਿੱਖ ਦੇ ਸਮਝੌਤੇ’ ਨੂੰ ਸਰਬ ਸਹਿਮਤੀ ਨਾਲ ਸਵੀਕਾਰ ਕਰ ਲਿਆ, ਜਿਸ ’ਚ ‘ਸੁਰੱਖਿਆ ਕੌਂਸਲ ’ਚ ਸੁਧਾਰ ਕਰਨ, ਇਸ ’ਚ ਨੁਮਾਇੰਦਗੀ ਵਧਾਉਣ, ਇਸ ’ਚ ਵਧੇਰੇ ਤਾਲਮੇਲ, ਪਾਰਦਰਸ਼ਤਾ, ਹੁਨਰ, ਅਮਲ, ਜਮਹੂਰੀਅਤ ਤੇ ਜਵਾਬਦੇਹੀ ਦੀ ਤੁਰੰਤ ਲੋੜ ਨੂੰ ਸਵੀਕਾਰ ਕਰਨ’ ਦਾ ਵਾਅਦਾ ਕੀਤਾ ਗਿਆ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਾਫੀ ਲੰਮੇ ਸਮੇਂ ਤੋਂ ਪੈਂਡਿੰਗ ਸੁਰੱਖਿਆ ਕੌਂਸਲ ’ਚ ਸੁਧਾਰਾਂ ਨੂੰ ਲੈ ਕੇ ‘ਭਵਿੱਖ ਦੇ ਸਮਝੌਤੇ’ ਦੀ ਭਾਸ਼ਾ ਨੂੰ ‘ਮਿਸਾਲੀ’ ਦੱਸਿਆ। -ਪੀਟੀਆਈ
Advertisement
Advertisement
Advertisement